JALANDHAR WEATHER

ਘਰੇਲੂ ਝਗੜਾ ਹੋਣ ਕਰਕੇ ਪੰਜਾਬੀ ਮੂਲ ਦੇ ਪਤੀ ਪਤਨੀ ਦੀ ਮੌਤ

ਕੈਲਗਰੀ, 29 ਜਨਵਰੀ (ਜਸਜੀਤ ਸਿੰਘ ਧਾਮੀ)- ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਰੈੱਡ ਸਟੋਨ ਪਾਰਕ ਨੌਰਥ ਈਸਟ ਕੈਲਗਰੀ ਵਿਚ ਘਰੇਲੂ ਝਗੜਾ ਹੋਣ ਕਰਕੇ ਪਤੀ ਪਤਨੀ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਤਕਰੀਬਨ ਅੱਧੀ ਰਾਤ ਉਪਰੰਤ ਘਰ ਵਿਚ ਕਿਸੇ ਗੱਲ ਨੂੰ ਲੈ ਕੇ ਪਤੀ ਪਤਨੀ ਵਿਚ ਹੋਏ ਝਗੜੇ ਦੌਰਾਨ ਉਨ੍ਹਾਂ ਵਲੋਂ ਇਕ ਦੂਜੇ ’ਤੇ ਕੋਈ ਤੇਜ਼ ਹਥਿਆਰ ਨਾਲ ਕੀਤੇ ਹਮਲੇ ਦੌਰਾਨ ਇਕ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਦੂਜੇ ਦੀ ਹਸਪਤਾਲ ਜਾ ਮੌਤ ਹੋ ਜਾਣ ਦੀ ਸੂਚਨਾ ਹੈ। ਮ੍ਰਿਤਕ ਪਤੀ ਪਤਨੀ ਪੰਜਾਬੀ ਮੂਲ ਦੇ ਦੱਸੇ ਗਏ ਹਨ।

ਪੁਲਿਸ ਵਲੋਂ ਝਗੜੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਮ੍ਰਿਤਕਾ ਦੀ ਪਛਾਣ ਜਾਰੀ ਨਹੀਂ ਕੀਤੀ ਗਈ। ਖ਼ਬਰ ਲਿਖਣ ਤੱਕ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ