JALANDHAR WEATHER

ਰਾਜਾਸਾਂਸੀ ਖੇਤਰ ’ਚ ਪਾਕਿਸਤਾਨ ਤੋਂ ਪਹੁੰਚੀ ਨਸ਼ੇ ਦੀ ਵੱਡੀ ਖੇਪ ਬਰਾਮਦ

ਰਾਜਾਸਾਂਸੀ, (ਅੰਮ੍ਰਿਤਸਰ), 29 ਜਨਵਰੀ (ਹਰਦੀਪ ਸਿੰਘ ਖੀਵਾ)- ਅੰਮ੍ਰਿਤਸਰ ਦਿਹਾਤੀ ਦੇ ਪੁਲਿਸ ਥਾਣਾ ਰਾਜਾਸਾਂਸੀ ਦੇ ਅਧੀਨ ਆਉਂਦੇ ਪਿੰਡ ਓਠੀਆਂ ਤੋਂ ਇਕ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਕੋਲੋਂ ਵੱਡੀ ਮਾਤਰਾ ਵਿਚ ਹੈਰੋਇਨ ਦੀ ਖੇਪ ਤੇ ਹੋਰ ਹਥਿਆਰ ਬਰਾਮਦ ਹੋਣ ਦੀ ਜਾਣਕਾਰੀ ਮਿਲੀ ਹੋਈ ਹੈ, ਜਦਕਿ ਉਕਤ ਦੋ ਅਣ-ਪਛਾਤੇ ਨੌਜਵਾਨ ਆਪਣਾ ਮੋਟਰਸਾਈਕਲ ਛੱਡ ਕੇ ਮੌਕੇ ’ਤੋਂ ਫਰਾਰ ਹੋ ਗਏ। ਬੀਤੀ ਦੇਰ ਰਾਤ ਸਰਹੱਦੀ ਖੇਤਰ ਤੋਂ ਪਿੰਡ ਓਠੀਆਂ ਰਾਹੀਂ ਮੋਟਰਸਾਈਕਲ ਨੰਬਰ ਪੀ. ਬੀ. 02 ਡੀ. ਡੀ. 4097 ’ਤੇ ਸਵਾਰ ਹੋ ਕੇ ਦੋ ਅਣ-ਪਛਾਤੇ ਨੌਜਵਾਨ ਦੋ ਵੱਡੇ ਬੈਗਾਂ ਵਿਚ ਇਹ ਨਸ਼ੇ ਦੀ ਖੇਪ ਲੈ ਕੇ ਜਾ ਰਹੇ ਸਨ।

ਇਸ ਸੰਬੰਧੀ ਮੌਕੇ ’ਤੇ ਪਹੁੰਚੇ ਯੁੱਧ ਨਸ਼ਿਆਂ ਵਿਰੁੱਧ ਦੇ ਮਾਝਾ ਜ਼ੋਨ ਦੇ ਇੰਚਾਰਜ ਤੇ ਹਲਕਾ ਰਾਜਾਸਾਂਸੀ ਦੇ ਇੰਚਾਰਜ ਮੈਡਮ ਸੋਨੀਆ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਓਠੀਆਂ ਦੀ ਸੜਕ ਦੀ ਮੁਰੰਮਤ ਚੱਲ ਰਹੀ ਸੀ ਤਾਂ ਅਚਾਨਕ ਦੋ ਨੌਜਵਾਨ ਸਰਹੱਦੀ ਖੇਤਰ ਤੋਂ ਇੱਧਰ ਆ ਰਹੇ ਸਨ ਤਾਂ ਪਿੰਡ ਵਾਸੀਆਂ ਵਲੋਂ ਉਨ੍ਹਾਂ ਨੂੰ ਸੜਕ ਟੁੱਟੀ ਹੋਣ ਕਰਕੇ ਦੂਜੇ ਪਾਸੇ ਰਾਹੀਂ ਰੋਕਿਆ ਤਾਂ ਉਕਤ ਨੌਜਵਾਨ ਡਰਦੇ ਹੋਏ ਮੋਟਰਸਾਈਕਲ ਛੱਡ ਕੇ ਭੱਜ ਗਏ। ਉਨ੍ਹਾਂ ਦੱਸਿਆ ਕਿ ਪਿੰਡ ਦੇ ਸਰਪੰਚ ਵਲੋਂ ਮੋਟਰਸਾਈਕਲ ਦੇ ਨਾਲ ਬੰਨ੍ਹੇ ਹੋਏ ਦੋ ਵੱਡ ਕੱਪੜੇ ਪਾਉਣ ਬੈਗ ਖੋਲ੍ਹੇ ਤਾਂ ਉਸ ਵਿਚੋਂ ਕਰੀਬ 12 ਵੱਡੇ ਪੈਕਟ (ਕਰੀਬ 5 ਕਿੱਲੋ ਵਾਲੇ) ਮਿਲੇ। ਸੋਨੀਆ ਮਾਨ ਨੇ ਦੱਸਿਆ ਕਿ ਇਸ ਨਸ਼ੇ ਦੀ ਭਿਣਕ ਪੈਣ ’ਤੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਫੋਨ ਕੀਤਾ ਤਾਂ ਉਹ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਤੋਂ ਜਦ ਪੁਲਿਸ ਉੱਚ ਅਧਿਕਾਰੀ ਪਹੁੰਚੇ ਤਾਂ ਬੈਗ ਪੁਲਿਸ ਦੇ ਹਵਾਲੇ ਕਰ ਦਿੱਤੇ ਗਏ।
ਸੋਨੀਆ ਮਾਨ ਨੇ ਦੱਸਿਆ ਕਿ ਇਨ੍ਹਾਂ ਬੈਗਾਂ ਦੇ ਵਿਚ, ਜੋ 12 ਪੈਕਟ ਮਿਲੇ ਹਨ, ਉਨ੍ਹਾਂ ਨੂੰ ਕੁੰਡੀਆਂ ਲੱਗੀਆਂ ਹੋਈਆਂ ਸਨ ਜੋ ਡਰੋਨ ਰਾਹੀਂ ਪਾਕਿਸਤਾਨ ਤੋਂ ਇਹ ਬੈਗ ਇੱਧਰ ਭੇਜੇ ਗਏ ਹਨ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ