ਅੱਜ 11 ਵਜੇ ਕੀਤਾ ਜਾਵੇਗਾ ਅਜੀਤ ਪਵਾਰ ਦਾ ਅੰਤਿਮ ਸੰਸਕਾਰ
ਮਹਾਰਾਸ਼ਟਰ, 29 ਜਨਵਰੀ - ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਮ੍ਰਿਤਕ ਦੇਹ ਨੂੰ ਪੁਣੇ ਜ਼ਿਲ੍ਹੇ ਦੇ ਬਾਰਾਮਤੀ ਦੇ ਕਾਟੇਵਾੜੀ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਲਿਜਾਇਆ ਗਿਆ ਹੈ। ਪਰਿਵਾਰਕ ਮੈਂਬਰ, ਪਾਰਟੀ ਆਗੂ, ਵਰਕਰ ਅਤੇ ਹੋਰ ਲੋਕ ਉੱਥੇ ਅੰਤਿਮ ਸ਼ਰਧਾਂਜਲੀ ਦੇਣਗੇ ਤੇ ਇਸ ਤੋਂ ਬਾਅਦ ਅੰਤਿਮ ਸੰਸਕਾਰ ਲਈ ਯਾਤਰਾ ਸ਼ੁਰੂ ਹੋਵੇਗੀ।
ਅਜੀਤ ਪਵਾਰ ਦਾ ਅੰਤਿਮ ਸੰਸਕਾਰ ਸਵੇਰੇ 11 ਵਜੇ ਵਿਦਿਆ ਪ੍ਰਤਿਸ਼ਠਾਨ ਮੈਦਾਨ ਵਿਚ ਕੀਤਾ ਜਾਵੇਗਾ। ਪਵਾਰ ਦੇ ਅੰਤਿਮ ਸੰਸਕਾਰ ਵਿਚ ਮਹਾਰਾਸ਼ਟਰ ਸਰਕਾਰ ਦਾ ਪੂਰਾ ਮੰਤਰੀ ਮੰਡਲ ਮੌਜੂਦ ਰਹੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਬਾਰਾਮਤੀ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋ ਸਕਦੇ ਹਨ, ਹਾਲਾਂਕਿ ਇਸ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ। ਪਵਾਰ ਦਾ ਪੂਰਾ ਪਰਿਵਾਰ ਬਾਰਾਮਤੀ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਪਹੁੰਚ ਗਿਆ ਹੈ।
ਦੱਸ ਦੇਈਏ ਕਿ ਪਵਾਰ ਦਾ ਚਾਰਟਰਡ ਜਹਾਜ਼ ਬੁੱਧਵਾਰ ਸਵੇਰੇ 8:45 ਵਜੇ ਹਾਦਸਾਗ੍ਰਸਤ ਹੋ ਗਿਆ ਸੀ। ਉਹ 66 ਸਾਲ ਦੇ ਸਨ। ਇਸ ਹਾਦਸੇ ਵਿੱਚ ਪਵਾਰ ਦੇ ਸੁਰੱਖਿਆ ਗਾਰਡ, ਦੋ ਪਾਇਲਟ ਅਤੇ ਇਕ ਮਹਿਲਾ ਚਾਲਕ ਦਲ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਪਵਾਰ ਨੇ 5 ਫਰਵਰੀ ਨੂੰ ਪੁਣੇ ਵਿਚ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਚਾਰ ਰੈਲੀਆਂ ਨੂੰ ਸੰਬੋਧਨ ਕਰਨਾ ਸੀ। ਮਹਾਰਾਸ਼ਟਰ ਨੇ ਪਵਾਰ ਦੀ ਮੌਤ 'ਤੇ ਤਿੰਨ ਦਿਨਾਂ ਦੇ ਰਾਜਕੀ ਸੋਗ ਦਾ ਐਲਾਨ ਕੀਤਾ ਹੈ।
;
;
;
;
;
;
;
;