JALANDHAR WEATHER

ਬੈਂਕ ਵਿਚ ਕਿਸੇ ਕੰਮ ਗਏ ਵਿਅਕਤੀ ਦੀ ਐਕਟਿਵਾ ਚੋਰੀ

ਕਪੂਰਥਲਾ, 27 ਜਨਵਰੀ (ਅਮਨਜੋਤ ਸਿੰਘ ਵਾਲੀਆ)-ਜਲੰਧਰ ਰੋਡ 'ਤੇ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਇਕ ਵਿਅਕਤੀ ਦੀ ਐਕਟਿਵਾ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਜਿੰਦਰ ਕੁਮਾਰ ਕੌਸ਼ਲ ਵਾਸੀ ਗਰੀਨ ਪਾਰਕ ਨੇ ਦੱਸਿਆ ਕਿ ਉਹ ਜਲੰਧਰ ਰੋਡ 'ਤੇ ਪੰਜਾਬ ਨੈਸ਼ਨਲ ਬੈਂਕ ਵਿਖੇ ਕਿਸੇ ਕੰਮ ਲਈ ਗਿਆ ਸੀ ਅਤੇ ਆਪਣੀ ਐਕਟਿਵਾ ਪੀਬੀ09 ਜ਼ੈੱਡ 3199 ਬੈਂਕ ਦੇ ਬਾਹਰ ਖੜ੍ਹੀ ਕਰ ਦਿੱਤੀ, ਜਦੋਂ ਉਹ ਬੈਂਕ ਤੋਂ ਬਾਹਰ ਆਇਆ ਤਾਂ ਉਸ ਦੀ ਐਕਟਿਵਾ ਗ਼ਾਇਬ ਸੀ | ਉਨ੍ਹਾਂ ਆਸੇ-ਪਾਸੇ ਦੇਖਿਆ, ਪਰ ਉਸ ਦੀ ਐਕਟਿਵਾ ਨਹੀਂ ਮਿਲੀ | ਇਸ ਸੰਬੰਧੀ ਉਨ੍ਹਾਂ ਥਾਣਾ ਸਿਟੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ | ਕਥਿਤ ਚੋਰ ਦੀ ਤਲਾਸ਼ ਲਈ ਪੁਲਿਸ ਵਲੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਨੂੰ ਇਕ ਵਿਅਕਤੀ ਕੈਮਰਿਆਂ ਵਿਚ ਐਕਟਿਵਾ ਲੈ ਕੇ ਜਾਂਦਾ ਵੀ ਦਿਖਾਈ ਦਿੱਤਾ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ