ਦੇਸ਼ ਵਿਚ ਸਮੁੰਦਰੀ ਜਹਾਜ਼ ਨਿਰਮਾਤਾਵਾਂ ਨੂੰ ਪ੍ਰਦਾਨ ਕੀਤੀ ਜਾਵੇਗੀ ਸਹਾਇਤਾ - ਸੀਤਾਰਮਨ
ਨਵੀਂ ਦਿੱਲੀ, 1 ਫਰਵਰੀ - ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਸੰਸਦ ਵਿਚ ਬਜਟ ਪੇਸ਼ ਕਰਦੇ ਹੋਏ ਬਜਟ 2026 ਵਿਚ ਮੁੱਖ ਐਲਾਨ :ਦੇਸ਼ ਵਿਚ ਸਮੁੰਦਰੀ ਜਹਾਜ਼ ਨਿਰਮਾਤਾਵਾਂ ਨੂੰ ਪ੍ਰਦਾਨ ਕੀਤੀ ਜਾਵੇਗੀ ਸਹਾਇਤਾ
ਨਵਾਂ ਮਾਲ ਢੋਆ-ਢੁਆਈ ਰੂਟ: ਪੱਛਮੀ ਬੰਗਾਲ ਦੇ ਡੰਕੁਨੀ ਲਈ ਇਕ ਨਵੇਂ ਮਾਲ ਢੋਆ-ਢੁਆਈ ਕੋਰੀਡੋਰ
ਮੁੱਖ ਬੁਨਿਆਦੀ ਢਾਂਚਾ ਖਰਚ: ਅਗਲੇ ਵਿੱਤੀ ਸਾਲ (2026-27) ਲਈ 12.2 ਲੱਖ ਕਰੋੜ ਰੁਪਏ ਦਾ ਪੂੰਜੀਗਤ ਖ਼ਰਚ (ਪੂੰਜੀ ਖ਼ਰਚ) ਨਿਰਧਾਰਤ, ਪਿਛਲੇ ਸਾਲ 11.2 ਲੱਖ ਕਰੋੜ ਰੁਪਏ ਤੋਂ ਵੱਧ
ਦੁਰਲੱਭ ਧਰਤੀ ਕੋਰੀਡੋਰ: ਕੇਰਲ, ਤਾਮਿਲਨਾਡੂ ਅਤੇ ਉਡੀਸ਼ਾ ਵਿਚ ਦੁਰਲੱਭ ਧਰਤੀ ਦੇ ਖਣਿਜਾਂ ਲਈ ਵਿਸ਼ੇਸ਼ ਕੋਰੀਡੋਰ ਬਣਾਏ ਜਾਣਗੇ। ਖਣਿਜਾਂ ਨਾਲ ਭਰਪੂਰ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਆਂਧਰਾ ਪ੍ਰਦੇਸ਼ ਨੂੰ ਵੀ ਇਸ ਕੋਰੀਡੋਰ ਵਿਚ ਕੀਤਾ ਜਾਵੇਗਾ ਸ਼ਾਮਿਲ
ਟੈਕਸਟਾਈਲ ਸੈਕਟਰ: ਦੇਸ਼ ਭਰ ਵਿਚ ਬਣਾਏ ਜਾਣਗੇ ਵੱਡੇ ਟੈਕਸਟਾਈਲ ਪਾਰਕ
ਫਾਰਮਾਸਿਊਟੀਕਲ ਸੈਕਟਰ ਵਿਚ "ਸ਼ਕਤੀ": 10,000 ਕਰੋੜ ਰੁਪਏ ਦੇ ਨਿਵੇਸ਼ ਨਾਲ ਸ਼ੁਰੂ ਕੀਤੀ ਜਾਵੇਗੀ"ਬਾਇਓ-ਫਾਰਮਾ ਸ਼ਕਤੀ" ਯੋਜਨਾ, ਖੋਲ੍ਹੇ ਜਾਣਗੇਤਿੰਨ ਨਵੇਂ ਸੰਸਥਾਨ
ਚਿੱਪ ਨਿਰਮਾਣ: ਭਾਰਤ ਆਪਣਾ ਸੈਮੀਕੰਡਕਟਰ ਮਿਸ਼ਨ, ਆਈਐਸਐਮ 2.0 ਲਾਂਚ ਕਰੇਗਾ।
ਇਲੈਕਟ੍ਰਾਨਿਕਸ 'ਤੇ ਜ਼ੋਰ: ਮੋਬਾਈਲ ਅਤੇ ਹੋਰ ਇਲੈਕਟ੍ਰਾਨਿਕ ਹਿੱਸਿਆਂ ਦੇ ਨਿਰਮਾਣ ਲਈ ਬਜਟ ਵਧਾ ਕੇ ਕਰ ਦਿੱਤਾ ਗਿਆ ਹੈ 40,000 ਕਰੋੜ ਰੁਪਏ
;
;
;
;
;
;
;
;