JALANDHAR WEATHER

ਸਿਹਤ, ਸਿੱਖਿਆ ਅਤੇ ਰੁਜ਼ਗਾਰ ਵੱਲ ਖ਼ਾਸ ਧਿਆਨ - ਸੀਤਾਰਮਨ

ਨਵੀਂ ਦਿੱਲੀ, 1 ਫਰਵਰੀ - ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਸੰਸਦ ਵਿਚ ਬਜਟ ਪੇਸ਼ ਕਰਦੇ ਹੋਏ ਬਜਟ 2026 ਵਿਚ ਮੁੱਖ ਐਲਾਨ :
ਸਿਹਤ, ਸਿੱਖਿਆ ਅਤੇ ਰੁਜ਼ਗਾਰ ਵੱਲ ਖ਼ਾਸ ਧਿਆਨ
ਸਿੱਖਿਆ ਰੁਜ਼ਗਾਰ ਅਤੇ ਉੱਦਮਤਾ 'ਤੇ ਹੋਵੇਗੀ ਕੇਂਦ੍ਰਿਤ 
ਸੇਵਾ ਖੇਤਰ ਇਕ ਵਿਕਸਤ ਭਾਰਤ ਦਾ ਹੋਵੇਗਾ ਮੁੱਖ ਚਾਲਕ 
ਏਆਈ ਸਮੇਤ ਤਕਨਾਲੋਜੀਆਂ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਬਣਾਈ ਜਾਵੇਗੀ ਇਕ ਉੱਚ-ਪੱਧਰੀ ਕਮੇਟੀ
ਹੁਨਰ-ਅਧਾਰਤ ਰੁਜ਼ਗਾਰ 'ਤੇ ਦਿੱਤਾ ਜਾਵੇਗਾ ਜ਼ੋਰ
ਸਿਹਤ ਪੇਸ਼ੇਵਰਾਂ ਨੂੰ ਸਿਖਲਾਈ ਦੇਣ ਵਾਲੀਆਂ ਸੰਸਥਾਵਾਂ ਨੂੰ ਕੀਤਾ ਜਾਵੇਗਾ ਅਪਗ੍ਰੇਡ
ਰੇਡੀਓਲੋਜੀ ਅਤੇ ਅਨੱਸਥੀਸੀਆ ਵਰਗੇ ਖੇਤਰਾਂ 'ਤੇ ਕੀਤਾ ਜਾਵੇਗਾ ਧਿਆਨ ਕੇਂਦਰਿਤ
ਅਗਲੇ ਪੰਜ ਸਾਲਾਂ ਵਿਚ ਜੋੜੇ ਜਾਣਗੇ ਇਕ ਲੱਖ ਸਹਾਇਕ ਸਿਹਤ ਪੇਸ਼ੇਵਰ
1.5 ਲੱਖ ਦੇਖਭਾਲ ਕਰਨ ਵਾਲਿਆਂ ਨੂੰ ਦਿੱਤੀ ਜਾਵੇਗੀ ਸਿਖਲਾਈ
ਸਿਹਤ ਸੰਭਾਲ ਕੰਪਲੈਕਸ ਬਣਾਏ ਜਾਣਗੇ
ਪ੍ਰਾਚੀਨ ਯੋਗ ਪ੍ਰਣਾਲੀ ਅਤੇ ਆਯੁਰਵੇਦ 'ਤੇ ਦਿੱਤਾ ਜਾਵੇਗਾ ਜ਼ੋਰ

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ