ਸਿੱਖ ਪਰਿਵਾਰਾਂ ਨੂੰ ਚਾਹੀਦਾ ਹੈ ਕਿ ਉਹ ਦਸਤਾਰਬੰਦੀ ਸਮਾਗਮ ਜਰੂਰ ਕਰਨ- ਯੁਵਰਾਜ ਅਭੀਉਦੇ ਪ੍ਰਤਾਪ ਸਿੰਘ
ਨਾਭਾ,(ਪਟਿਆਲਾ), 2 ਫਰਵਰੀ (ਜਗਨਾਰ ਸਿੰਘ ਦੁਲੱਦੀ)- ਸ਼ਾਹੀ ਪਰਿਵਾਰ ਦੇ ਵੰਸ਼ਜ ਅਭੀਉਦੇ ਪ੍ਰਤਾਪ ਸਿੰਘ ਜਿਵੇਂ ਹੀ ਦਸਤਾਰ ਬੰਦੀ ਸਮਾਗਮ ਲਈ ਤਿਆਰ ਹੋ ਕੇ ਸਮਾਗਮ ਵਿਚ ਪਹੁੰਚੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਅੰਦਰ ਦਸਤਾਰਬੰਦੀ ਦੀ ਰਸਮ ਖ਼ਤਮ ਹੁੰਦੀ ਜਾ ਰਹੀ ਹੈ। ਇਸ ਕਰਕੇ ਸਿੱਖ ਪਰਿਵਾਰਾਂ ਨੂੰ ਦਸਤਾਰਬੰਦੀ ਦੀ ਰਸਮ ਸਮੇਂ ਸਮਾਗਮ ਜ਼ਰੂਰ ਕਰਵਾਉਣੇ ਚਾਹੀਦੇ ਹਨ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਇਸ ਨਾਲ ਜੁੜ ਸਕਣ। ਰਾਣੀ ਪ੍ਰੀਤੀ ਸਿੰਘ ਨੇ ਕਿਹਾ ਕਿ ਅੱਜ ਸਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਕਿਉਂ ਜੋ 124 ਸਾਲ ਬਾਅਦ ਅੱਜ ਸ਼ਾਹੀ ਹੀਰਾ ਮਹਿਲ ਵਿਚ ਮੁੜ ਤੋਂ ਰੌਣਕਾਂ ਲੱਗੀਆਂ ਹਨ ਅਤੇ ਦਸਤਾਰਬੰਦੀ ਸਮਾਗਮ ਵਿਚ ਬਹੁਤ ਵੱਡੀ ਗਿਣਤੀ ਵਿਚ ਲੋਕ ਵਧਾਈਆਂ ਦੇਣ ਲਈ ਪਹੁੰਚ ਰਹੇ ਹਨ।
;
;
;
;
;
;
;