ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਪਹੁੰਚੇ ਨਾਭਾ ਦੇ ਸ਼ਾਹੀ ਹੀਰਾ ਮਹਿਲ
ਨਾਭਾ, (ਪਟਿਆਲਾ), 2 ਫਰਵਰੀ (ਜਗਨਾਰ ਸਿੰਘ ਦੁਲੱਦੀ)- ਰਿਆਸਤੀ ਸ਼ਹਿਰ ਨਾਭਾ ਦੇ ਸ਼ਾਹੀ ਪਰਿਵਾਰ ਵਲੋਂ ਅੱਜ ਮਹਾਰਾਜਾ ਰਿਪੁਦਮਨ ਸਿੰਘ ਦੀ ਛੇਵੀਂ ਪੀੜੀ ਦੇ ਵੰਸ਼ਜ ਯੁਵਰਾਜ ਅਭੀਉਦੇ ਪ੍ਰਤਾਪ ਸਿੰਘ ਦਾ ਦਸਤਾਰਬੰਦੀ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਸ਼ਮੂਲੀਅਤ ਕਰਨ ਲਈ ਅੱਜ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਪਹੁੰਚ ਗਏ ਹਨ। ਸ਼ਾਹੀ ਪਰਿਵਾਰ ਵਲੋਂ ਸ਼ਾਹੀ ਹੀਰਾ ਮਹਿਲ ਵਿਖੇ ਅੱਜ ਕਰੀਬ 124 ਸਾਲ ਬਾਅਦ ਇਕੋ ਹੀ ਚੌਂਕੜੇ ਵਿਚ ਬਾਬਾ ਰਾਜ ਸਿੰਘ ਜੀ ਕਾਲਝਰਾਣੀ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਕਰ ਰਹੇ ਹਨ, ਜਿਨ੍ਹਾਂ ਦੇ ਅੱਜ ਭੋਗ ਪਾਏ ਜਾਣਗੇ। ਇਸ ਮੌਕੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਨਮੁੱਖ ਹੋ ਕੇ ਅਸ਼ੀਰਵਾਦ ਲਿਆ ਗਿਆ, ਉੱਥੇ ਸ਼ਾਹੀ ਪਰਿਵਾਰ ਨੂੰ ਦਸਤਾਰਬੰਦੀ ਸਮਾਗਮ ਦੀਆਂ ਵਧਾਈਆਂ ਦਿੱਤੀਆਂ ਅਤੇ ਯੁਵਰਾਜ ਅਭੀਉਦੇ ਪ੍ਰਤਾਪ ਸਿੰਘ ਨੂੰ ਆਸ਼ੀਰਵਾਦ ਵੀ ਦਿੱਤਾ। ਇਸ ਮੌਕੇ ਮਹਾਰਾਣੀ ਉਮਾ ਸਿੰਘ, ਰਾਣੀ ਪ੍ਰੀਤੀ ਸਿੰਘ, ਯੁਵਰਾਜ ਅਭੀਉਦੇ ਪ੍ਰਤਾਪ ਸਿੰਘ ਆਦਿ ਮੌਜੂਦ ਸਨ।
;
;
;
;
;
;
;