JALANDHAR WEATHER

ਗ੍ਰੈਮੀ ਐਵਾਰਡ 2026: ਤਿੱਬਤੀ ਅਧਿਆਤਮਿਕ ਗੁਰੂ ਦਲਾਈ ਲਾਮਾ ਨੇ ਜਿੱਤਿਆ ਪਹਿਲਾ ਗ੍ਰੈਮੀ ਐਵਾਰਡ

ਕੈਲੀਫੋਰਨੀਆ, 2 ਫਰਵਰੀ - 68ਵੇਂ ਗ੍ਰੈਮੀ ਅਵਾਰਡ 2026 ਦਾ ਆਯੋਜਨ ਲਾਸ ਏਂਜਲਸ ਵਿਚ ਵਿਚ ਕੀਤਾ ਗਿਆ। ਇਸ ਸਾਲ ਦੇ ਗ੍ਰੈਮੀ ਅਵਾਰਡ ਬੇਹੱਦ ਖ਼ਾਸ ਰਹੇ, ਕਿਉਂਕਿ ਇਸ ਵਿਚ ਸਿਰਫ਼ ਪੌਪ ਅਤੇ ਰੈਪ ਹੀ ਨਹੀਂ ਸਗੋਂ ਅਧਿਆਤਮਿਕਤਾ ਦੀ ਵੀ ਝਲਕ ਦੇਖਣ ਨੂੰ ਮਿਲੀ। 90 ਸਾਲ ਦੀ ਉਮਰ ਵਿਚ ਤਿੱਬਤੀ ਅਧਿਆਤਮਿਕ ਗੁਰੂ ਦਲਾਈ ਲਾਮਾ ਨੇ ਸਰਬੋਤਮ ਆਡੀਓਬੁੱਕ, ਨਾਰੇਸ਼ਨ ਅਤੇ ਕਹਾਣੀ ਸੁਣਾਉਣ ਦੀ ਸ਼੍ਰੇਣੀ ਵਿਚ ਆਪਣਾ ਪਹਿਲਾ ਗ੍ਰੈਮੀ ਪੁਰਸਕਾਰ ਜਿੱਤਿਆ।

ਉਨ੍ਹਾਂ ਨੂੰ ਇਹ ਪੁਰਸਕਾਰ ਉਨ੍ਹਾਂ ਦੇ ਐਲਬਮ "ਮੈਡੀਟੇਸ਼ਨ: ਦ ਰਿਫਲੈਕਸ਼ਨਜ਼ ਆਫ਼ ਹਿਜ਼ ਹੋਲੀਨੇਸ ਦ ਦਲਾਈ ਲਾਮਾ" ਲਈ ਮਿਲਿਆ। ਇਸ ਦੌਰਾਨ ਕੇਂਡ੍ਰਿਕ ਲਾਮਰ ਨੇ ਸਰਬੋਤਮ ਰੈਪ ਐਲਬਮ ਪੁਰਸਕਾਰ ਜਿੱਤ ਕੇ ਇਤਿਹਾਸ ਰਚ ਦਿੱਤਾ ਤੇ ਉਹ ਇਸ ਸ਼੍ਰੇਣੀ ਵਿਚ ਸਭ ਤੋਂ ਵੱਧ ਗ੍ਰੈਮੀ ਜਿੱਤਣ ਵਾਲੇ ਰੈਪਰ ਬਣ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ