ਬਿਕਰਮਜੀਤ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ 'ਤੇ ਇਟਲੀ ਦੇ ਅਕਾਲੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ
ਵੈਨਿਸ (ਇਟਲੀ), 2 ਫਰਵਰੀ(ਹਰਦੀਪ ਸਿੰਘ ਕੰਗ) - ਸੀਨੀਅਰ ਅਕਾਲੀ ਆਗੂ ਸ:ਬਿਕਰਮਜੀਤ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਦੁਆਰਾ ਜ਼ਮਾਨਤ ਦਿੱਤੇ ਜਾਣ 'ਤੇ ਅਕਾਲੀ ਦਲ ਦੇ ਵਿਦੇਸ਼ਾਂ ਵਿਚ ਬੈਠੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਹੈ।ਸ਼੍ਰੋਮਣੀ ਅਕਾਲੀ ਇਟਲੀ ਦੇ ਪ੍ਰਧਾਨ ਜਗਵੰਤ ਸਿੰਘ ਲਹਿਰਾ ਅਤੇ ਬਾਕੀ ਆਹੁਦੇਦਾਰਾਂ ਨੇ ਕਿਹਾ ਕਿ ਇਹ ਸਚਾਈ ਅਤੇ ਇਮਾਨਦਾਰੀ ਦੀ ਜਿੱਤ ਹੋਈ ਹੈ ਕਿਉਕਿ ਸ:ਮਜੀਠੀਆ ਇਕ ਬਹੁਤ ਹੀ ਇਮਾਨਦਾਰ ਅਤੇ ਸੱਚੇ ਸੁਚੇ ਆਗੂ ਹਨ। ਜਿਨ੍ਹਾਂ ਨੇ ਹਮੇਸ਼ਾ ਇਕ ਸੁਚੱਜੀ ਰਾਜਨੀਤੀ ਅੰਦਰ ਰਹਿੰਦਿਆਂ ਲੋਕਾਂ ਦੀ ਤਨ-ਮਨ ਤੇ ਧਨ ਨਾਲ਼ ਸੇਵਾ ਕੀਤੀ ਹੈ।ਇਟਲੀ ਦੇ ਅਕਾਲੀ ਆਗੂਆਂ ਨੇ ਕਿਹਾ ਕਿ ਸ:ਮਜੀਠੀਆਂ ਨੂੰ ਫਸਾਉਣ ਲਈ ਝੂਠੀ ਐੱਫ. ਆਰ. ਆਈ. ਦਰਜ ਕੀਤੀ ਗਈ ਸੀ ਜਦੋਂ ਕਿ ਅੱਜ ਸੁਪਰੀਮ ਕੋਰਟ ਨੇ ਸ:ਮਜੀਠੀਆ ਨੂੰ ਜ਼ਮਾਨਤ ਦੇ ਕੇ ਇਕ ਇਤਿਹਾਸਕ ਅਤੇ ਸੱਚਾ ਫ਼ੈਸਲਾ ਸੁਣਾਇਆ ਹੈ । ਇਟਲੀ ਦੇ ਅਕਾਲੀ ਆਗੂਆਂ ਨੇ ਕਿਹਾ ਕਿ ਸ:ਬਿਕਰਮਜੀਤ ਸਿੰਘ ਮਜੀਠੀਆ ਦੇ ਜੇਲ੍ਹ ਤੋਂ ਬਾਹਰ ਆਉਣ ਨਾਲ਼ ਪਾਰਟੀ ਦੇ ਬਾਕੀਆਂ ਆਗੂਆਂ ਅਤੇ ਵਰਕਰਾਂ ਦਾ ਹੌਸਲਾ ਵਧੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੋਰ ਵੀ ਵਧੇ-ਫੁੱਲੇਗੀ।ਕਿਉਂਕਿ ਇਹ ਪੰਜਾਬ ਦੇ ਲੋਕਾਂ ਦੀ ਅਤਿ ਹਰਮਨ ਪਿਆਰੀ ਪਾਰਟੀ ਹੈ।
;
;
;
;
;
;
;