ਜੇਲ੍ਹ ਤੋਂ ਬਾਹਰ ਆਏ ਬਿਕਰਮ ਸਿੰਘ ਮਜੀਠੀਆ ਦਾ ਵੱਡਾ ਬਿਆਨ, ਕਿਹਾ- ਨਾ ਮਜੀਠੀਆ ਰੁਕੇਗਾ ਤੇ ਨਾ ਕਦੇ ਝੁਕੇਗਾ
ਨਾਭਾ, 3 ਫਰਵਰੀ- ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਜੇਲ੍ਹ ਤੋਂ ਬਾਹਰ ਆਉਂਦਿਆਂ ਸਾਰ ਹੀ ਕਿ ਉਹ ਨਾ ਕਦੇ ਰੁਕਣਗੇ ਤੇ ਨਾ ਹੀ ਕਦੇ ਝੁਕਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਜੇਲ੍ਹ ਵਿਚ ਰਹਿੰਦਿਆਂ ਸਮੇਂ ਸਰਕਾਰ ਨੇ ਉਨ੍ਹਾਂ ਦੇ ਸਮਰਥਕਾਂ ਨੂੰ ਵੀ ਤੰਗ ਪਰੇਸ਼ਾਨ ਕੀਤਾ ਤੇ ਉਨ੍ਹਾਂ ਉਤੇ ਪਰਚੇ ਵੀ ਪਾਏ ਗਏ। ਉਨ੍ਹਾਂ ਕਿਹਾ ਕਿ ਸਰਕਾਰ ਤਾਂ ਚਾਹੁੰਦੀ ਹੀ ਨਹੀਂ ਸੀ ਕਿ ਊਹ ਬਾਹਰ ਆਏ ਪਰ ਗੁਰੂ ਮਹਾਰਾਜ ਤੇ ਚਾਹੁਣ ਵਾਲਿਆਂ ਦੀਆਂ ਅਰਦਾਸਾਂ ਕਾਰਨ ਮੈਂ ਆਇਆ ਬਾਹਰ ਆਇਆਂ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਤੇ ਹੋਰ ਪਾਰਟੀਆਂ ਤਾਂ ਉਨ੍ਹਾਂ ਲਈ ਸਕਾਰਾਤਮਕ ਹੀ ਰਹੀਆਂ।
ਉਨ੍ਹਾਂ ਕਿਹਾ ਕਿ ਮੇਰੀ ਕਿਸੇ ਨਾਲ ਨਿੱਜੀ ਲੜਾਈ ਨਹੀ, ਮੇਰੀ ਲੜਾਈ ਪੰਜਾਬ ਦੇ ਮੁੱਦਿਆਂ ਲਈ ਹੈ। ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਵਾਲੇ ਪੰਜਾਬ ਵਿਚੋਂ ਭਜਾਉਣੇ ਹਨ। ਦਿੱਲੀ ਵਾਲਿਆਂ ਨੂੰ ਅਸੀਂ ਇਥੇ ਸਰਕਾਰ ਨਹੀਂ ਚਲਾਉਣ ਦਿਆਂਗੇ। ਉਨ੍ਹਾਂ ਕਿਹਾ ਕਿ ਉਹ ਹੁਣ ਇਥੋਂ ਗੁਰਦੁਆਰਾ ਦੂਖ ਨਿਵਾਰਣ ਸਾਹਿਬ ਜਾ ਕੇ ਗੁਰੂ ਦਾ ਸ਼ੁਕਰਾਨਾ ਕਰਨਗੇ। ਬਿਕਰਮ ਸਿੰਘ ਨੇ ਕਿਹਾ ਕਿ ਮੇਰੀ ਪਤਨੀ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਰ ਉਹ ਦੱਸ ਦੇਣਾ ਚਾਹੁੰਦੇ ਹਨ ਕਿ ਬਿਕਰਮ ਮਜੀਠੀਆ ਨਾ ਕਦੇ ਝੁਕਿਆ ਹੈ ਤੇ ਨਾ ਹੀ ਝੁਕੇਗਾ। ਉਨ੍ਹਾਂ ਕਿਹਾ ਕਿ ਉਹ ਹਰ ਮੁਕਾਬਲੇ ਲਈ ਤਿਆਰ ਹਨ।
;
;
;
;
;
;
;
;
;