JALANDHAR WEATHER

ਰਾਹੁਲ ਗਾਂਧੀ ਸਣੇ ਕਈ ਸੀਨੀਅਰ ਲੀਡਰਾਂ ਵਲੋਂ 8 ਕਾਂਗਰਸੀਆਂ ਨੂੰ ਸਸਪੈਂਡ ਕਰਨ ਵਿਰੁੱਧ ਪ੍ਰਦਰਸ਼ਨ

ਨਵੀਂ ਦਿੱਲੀ, 3 ਫਰਵਰੀ (ਏ.ਐਨ.ਆਈ.)-ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਅਤੇ ਹੋਰ ਕਾਂਗਰਸੀ ਸੰਸਦ ਮੈਂਬਰਾਂ ਨੇ ਲੋਕ ਸਭਾ ਦੇ ਬਜਟ ਸੈਸ਼ਨ ਦੇ ਬਾਕੀ ਰਹਿੰਦੇ ਸਮੇਂ ਲਈ 8 ਕਾਂਗਰਸੀ ਸੰਸਦ ਮੈਂਬਰਾਂ ਦੀ ਮੁਅੱਤਲੀ ਅਤੇ ਭਾਰਤ-ਅਮਰੀਕਾ ਵਪਾਰ ਸਮਝੌਤੇ ਦੇ ਖਿਲਾਫ ਸੰਸਦ ਦੇ ਮਕਰ ਦੁਆਰ ਵਿਚ ਵਿਰੋਧ ਪ੍ਰਦਰਸ਼ਨ ਕੀਤਾ।

ਜ਼ਿਕਰਯੋਗ ਹੈ ਕਿ ਕਾਂਗਰਸ ਦੇ 8 ਮੈਂਬਰਾਂ ਨੇ ਲੋਕ ਸਭਾ ਸਪੀਕਰ ਦੀ ਚੇਅਰ ਵੱਲ ਕਾਗਜ਼ ਪਾੜ ਕੇ ਸੁੱਟੇ ਸਨ।  ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ਵਿੱਚ ਹਿਬੀ ਈਡਨ, ਅਮਰਿੰਦਰ ਸਿੰਘ ਰਾਜਾ ਵਾਰਿੰਗ, ਮਨੀਕਮ ਟੈਗੋਰ, ਗੁਰਜੀਤ ਸਿੰਘ ਔਜਲਾ, ਕਿਰਨ ਕੁਮਾਰ ਰੈਡੀ, ਪ੍ਰਸ਼ਾਂਤ ਪਡੋਲੇ, ਐਸ. ਵੈਂਕਟੇਸਨ ਅਤੇ ਡੀਨ ਕੁਰੀਆਕੋਸ ਸ਼ਾਮਲ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ