ਲੱਕੀ ਓਬਰਾਏ ਕਤਲ ਮਾਮਲਾ: ਐਫ.ਆਈ.ਆਰ. ਦੀ ਕਾਪੀ ਆਈ ਸਾਹਮਣੇ
ਜਲੰਧਰ, 7 ਫਰਵਰੀ - ਕੱਲ੍ਹ ਜਲੰਧਰ ਦੇ ਮਾਡਲ ਟਾਊਨ ਦੇ ਪਾਸ਼ ਇਲਾਕੇ ਵਿਚ ਸ੍ਰੀ ਗੁਰੂਦੁਆਰਾ ਸਾਹਿਬ ਦੇ ਬਾਹਰ ਸਤਵਿੰਦਰ ਪਾਲ ਸਿੰਘ ਓਬਰਾਏ ਉਰਫ਼ ਲੱਕੀ ਓਬਰਾਏ ਦੇ ਕਤਲ ਦੇ ਮਾਮਲੇ ਵਿਚ ਐਫ.ਆਈ.ਆਰ. ਦੀ ਕਾਪੀ ਸਾਹਮਣੇ ਆਈ ਹੈ। ਐਫ.ਆਈ.ਆਰ. ਥਾਣਾ 6, ਮਾਡਲ ਟਾਊਨ, ਜਲੰਧਰ ਵਿਚ ਦਰਜ ਕੀਤੀ ਗਈ ਸੀ। ਪੁਲਿਸ ਨੇ ਆਈ.ਪੀ.ਸੀ. ਦੀ ਧਾਰਾ 103 (1), 3 (5), 61 (2) ਅਤੇ ਅਸਲਾ ਐਕਟ ਦੀ 25 ਅਤੇ 27 ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਮੁਲਜ਼ਮ ਜੋਗਰਾਜ ਸਿੰਘ ਉਰਫ਼ ਜੋਗਾ ਪੁੱਤਰ ਅਮਰਜੀਤ ਸਿੰਘ ਅਤੇ ਦਲਬੀਰਾ ਸਮੇਤ ਦੋ ਅਣ-ਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
;
;
;
;
;
;
;
;