ਬੀ. ਐਸ. ਐਫ਼. ਵਲੋਂ ਸਰਹੱਦੀ ਖੇਤਰ ’ਚੋਂ ਡਰੋਨ ਤੇ ਹੈਰੋਇਨ ਬਰਾਮਦ
ਮਮਦੋਟ, (ਫ਼ਿਰੋਜ਼ਪੁਰ) 7 ਫ਼ਰਵਰੀ (ਰਾਜਿੰਦਰ ਸਿੰਘ ਹਾਂਡਾ)- ਬੀ.ਐਸ.ਐਫ਼. ਵਲੋਂ ਸਰਹੱਦੀ ਚੌਂਕੀ ਦੋਨਾ ਤੇਲੂ ਮੱਲ ਦੇ ਇਲਾਕੇ ਵਿਚੋਂ ਇਕ ਛੋਟਾ ਡਰੋਨ ਅਤੇ 504 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ । ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕ ਦੇ ਆਧਾਰ ’ਤੇ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਸਰਕੰਡੇ ਵਿਚ ਪਿਆ ਡਰੋਨ, ਇਕ ਪਾਈਪ ਅਤੇ ਪੀਲ਼ੇ ਰੰਗ ਦੀ ਟੇਪ ਨਾਲ ਲਪੇਟੀ ਹੈਰੋਇਨ ਬਰਾਮਦ ਹੋਈ ਹੈ, ਜਿਸ ਦਾ ਵਜ਼ਨ 504 ਗ੍ਰਾਮ ਪਾਇਆ ਗਿਆ, ਜਿਸ ਨੂੰ ਅਗਲੇਰੀ ਕਾਰਵਾਈ ਲਈ ਥਾਣਾ ਮਮਦੋਟ ਦੀ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ। ਸਹਾਇਕ ਥਾਣੇਦਾਰ ਗਹਿਣਾ ਰਾਮ ਨੇ ਦੱਸਿਆ ਕਿ ਇਸ ਸੰਬੰਧੀ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਜਾਰੀ ਹੈ
;
;
;
;
;
;
;
;