ਅੱਜ ਪ੍ਰਸਾਰਿਤ ਕੀਤਾ ਜਾਵੇਗਾ ਪ੍ਰਧਾਨ ਮੰਤਰੀ ਮੋਦੀ ਦਾ ‘ਪ੍ਰੀਖਿਆ ’ਤੇ ਚਰਚਾ" ਦੇ 9ਵੇਂ ਐਡੀਸ਼ਨ ਦਾ ਦੂਜਾ ਸੈਸ਼ਨ
ਨਵੀਂ ਦਿੱਲੀ, 9 ਫ਼ਰਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ "ਪ੍ਰੀਖਿਆ ’ਤੇ ਚਰਚਾ" ਦੇ 9ਵੇਂ ਐਡੀਸ਼ਨ ਦੇ ਦੂਜੇ ਸੈਸ਼ਨ ਵਿਚ ਦੇਸ਼ ਭਰ ਦੇ ਵਿਦਿਆਰਥੀਆਂ ਨਾਲ ਮੁਲਾਕਾਤ ਕਰਨਗੇ। ਇਹ ਸਵੇਰੇ 10 ਵਜੇ ਪ੍ਰਸਾਰਿਤ ਕੀਤਾ ਜਾਵੇਗਾ। 6 ਫਰਵਰੀ ਨੂੰ ਪਹਿਲੇ ਐਪੀਸੋਡ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ਵਿਚ ਪ੍ਰਧਾਨ ਮੰਤਰੀ ਨਿਵਾਸ 'ਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਸੀ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ।
ਪ੍ਰਧਾਨ ਮੰਤਰੀ ਮੋਦੀ ਨੇ ਵਿਦਿਆਰਥੀਆਂ ਨੂੰ ਵਿਦੇਸ਼ੀ ਚੀਜ਼ਾਂ ਨੂੰ ਤਿਆਗਣ ਅਤੇ ਸਵਦੇਸ਼ੀ ਉਤਪਾਦਾਂ ਨੂੰ ਅਪਣਾਉਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਉਨ੍ਹਾਂ ਨੂੰ 25 ਸਾਲਾਂ ਵਿਚ ਵਿਕਸਤ ਭਾਰਤ ਬਣਾਉਣ ਦੇ ਸੁਪਨੇ ਨੂੰ ਆਪਣਾ ਬਣਾਉਣ ਲਈ ਵੀ ਕਿਹਾ।
27 ਜਨਵਰੀ ਨੂੰ ‘ਪ੍ਰੀਖਿਆ ’ਤੇ ਚਰਚਾ’ ਦੇ 9ਵੇਂ ਐਡੀਸ਼ਨ ਦਾ ਇਕ ਵੀਡੀਓ ਜਾਰੀ ਕੀਤਾ ਗਿਆ ਸੀ, ਜਿਸ ਵਿਚ ਪ੍ਰਧਾਨ ਮੰਤਰੀ ਵੱਖ-ਵੱਖ ਥਾਵਾਂ 'ਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਦਿਖਾਈ ਦਿੱਤੇ।
;
;
;
;
;
;
;
;