JALANDHAR WEATHER

ਚੋਰਾਂ ਨੇ ਦੋ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ

ਭੁਲੱਥ (ਕਪੂਰਥਲਾ), 9 ਫਰਵਰੀ (ਮਨਜੀਤ ਸਿੰਘ ਰਤਨ ) - ਭੁਲੱਥ ਨਡਾਲਾ ਮੇਨ ਸੜਕ 'ਤੇ ਚੋਰਾਂ ਵਲੋਂ ਬੀਤੀ ਰਾਤ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਐੱਚ.ਡੀ.ਐਫ.ਸੀ. ਬੈਂਕ ਦੇ ਨਜ਼ਦੀਕ ਖ਼ਾਲਸਾ ਪੇਂਟ ਸਟੌਰ ਦੇ ਮਾਲਕ ਸੁਖਵਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਖ਼ਾਲਸਾ ਪੇਂਟ ਸਟੋਰ ਨਾਮ ਦੀ ਦੁਕਾਨ ਹੈ। ਉਹ ਰੋਜ਼ ਦੀ ਤਰ੍ਹਾਂ ਰਾਤ ਨੂੰ ਆਪਣੀ ਦੁਕਾਨ ਬੰਦ ਕਰਕੇ ਘਰ ਚਲੇ ਗਏ ਅਤੇ ਸਵੇਰੇ ਜਦੋਂ ਆ ਕੇ ਉਹਨਾਂ ਦੇਖਿਆ ਕਿ ਦੁਕਾਨ ਦਾ ਤਾਲਾ ਟੁੱਟਿਆ ਹੋਇਆ ਸੀ। ਉਹਨਾਂ ਨੇ ਅੰਦਰ ਜਾ ਕੇ ਦੇਖਿਆ ਕਿ ਕੋਈ ਵੀ ਸਮਾਨ ਨਹੀਂ ਛੇੜਿਆ ਗਿਆ ਸੀ ਅਤੇ ਸਿਰਫ ਗੱਲੇ ਵਿੱਚ ਤਕਰੀਬਨ ਹਜ਼ਾਰ ਕੁ ਰੁਪਇਆ ਪਿਆ ਸੀ ਜਿਨਾਂ ਨੂੰ ਚੋਰ ਲੈ ਕੇ ਫਰਾਰ ਹੋ ਗਏ ਅਤੇ ਉਹਨਾਂ ਦਾ ਹੋਰ ਕੋਈ ਵੀ ਨੁਕਸਾਨ ਨਹੀਂ ਹੋਇਆ। ਉਨਾਂ ਦੱਸਿਆ ਕਿ ਇਸ ਵਾਪਰੀ ਘਟਨਾ ਉਹਨਾਂ ਦੀ ਦੁਕਾਨ ਤੇ ਲੱਗੇ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋ ਗਈ। ਇਸੇ ਸੜਕ ਤੇ ਸਥਿਤ ਸਰਕਾਰੀ ਸਕੂਲ ਭੁਲੱਥ ਦੇ ਨਾਲ ਦੁਕਾਨ ਬੌਬੀ ਮਨੀਂਚੇਂਜਰ ਦੁਕਾਨ ਦਾ ਰਾਤ ਨੂੰ ਸ਼ਟਰ ਤੋੜਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਕੋਸ਼ਿਸ਼ ਨਾਕਾਮ ਰਹਿਣ ਕਰਕੇ ਉਹਨਾਂ ਦਾ ਨੁਕਸਾਨ ਹੋਣੋ ਬਚ ਗਿਆ। ਇਹਨਾਂ ਵਾਪਰੀਆਂ ਘਟਨਾਵਾਂ ਨੂੰ ਦੇਖਦੇ ਹੋਏ ਦੁਕਾਨਦਾਰਾਂ ਵਿੱਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ। ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਹੋਏ ਕਿਹਾ ਕਿ ਜਲਦੀ ਤੋਂ ਜਲਦੀ ਇਹਨਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਚੋਰਾਂ ਨੂੰ ਕਾਬੂ ਕਰਕੇ ਸਲਾਖਾ ਪਿੱਛੇ ਡਕਿਆ ਜਾਵੇ ਤਾਂ ਜੋ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ