JALANDHAR WEATHER

ਖਟਕੜ ਕਲਾ ਚ ਬਿਕਰਮ ਸਿੰਘ ਮਜੀਠੀਆ ਵਲੋਂ ਸ਼ਹੀਦਾਂ ਨੂੰ ਸਿਜਦਾ

ਨਵਾਂਸ਼ਹਿਰ, 9 ਫਰਵਰੀ (ਜਸਬੀਰ ਸਿੰਘ ਨੂਰਪੁਰ) - ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੈਬਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਖਟਕੜ ਕਲਾਂ ਵਿਖੇ ਪੁੱਜਣ 'ਤੇ ਅਕਾਲੀ ਆਗੂਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਬਿਕਰਮ ਸਿੰਘ ਮਜੀਠੀਆ ਵਲੋਂ ਸ਼ਹੀਦ ਭਗਤ ਸਿੰਘ ਦੇ ਸਮਾਰਕ 'ਤੇ ਸਿਜਦਾ ਕੀਤਾ ਅਤੇ ਆਖਿਆ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਯਤਨਸ਼ੀਲ ਹੈ । ਉਨ੍ਹਾਂ ਆਖਿਆ ਕਿ ਇਸ ਸਮੇਂ ਪੰਜਾਬ ਚ ਗੈਂਗਵਾਰ, ਲੁੱਟ ਖੋਹ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ।ਨੌਜਵਾਨ ਬੇਰੁਜ਼ਗਾਰੀ ਦੇ ਆਲਮ ਚੋਂ ਗੁਜ਼ਰ ਰਹੇ ਹਨ । ਪੰਜਾਬ ਦੇ ਹਾਲਾਤ ਦਿਨੋ ਦਿਨ ਵਿਗੜ ਰਹੇ ਹਨ ।ਉਨ੍ਹਾਂ ਆਖਿਆ ਕਿ ਮੀਡੀਆ 'ਤੇ ਹਮਲੇ ਹੋ ਰਹੇ ਹਨ ਹਨ। ਉਹ ਪੰਜਾਬ ਦੇ ਭਲੇ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਇੱਕਜੁੱਟ ਕਰਨ ਅਤੇ ਕਿਸੇ ਵੀ ਪਾਰਟੀ ਨਾਲ ਸਮਝੌਤਾ ਕਰਨ ਲਈ ਵੀ ਤਿਆਰ ਹਨ ।ਉਨ੍ਹਾਂ ਭਾਜਪਾ ਨਾਲ ਸਮਝੌਤਾ ਕਰਨ 'ਤੇ ਆਖਿਆ ਕਿ ਇਹ ਕੰਮ ਸੀਨੀਅਰ ਲੀਡਰਸ਼ਿਪ ਹੀ ਕਰ ਸਕਦੀ ਹੈ। ਉਨ੍ਹਾਂ ਆਖਿਆ ਕਿ ਭਾਜਪਾ ਨਾਲ ਮਿਲ ਕੇ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰਾਂ ਬਣਾਈਆਂ ਹਨ ਅਤੇ ਵਧੀਆ ਨਤੀਜੇ ਦਿੱਤੇ ਹਨ।।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ