ਜਥੇਦਾਰ ਗੜਗੱਜ ਅੱਜ ਜ਼ਰੂਰੀ ਪੰਥਕ ਮਾਮਲਿਆਂ ਬਾਰੇ ਮੀਡੀਆ ਨਾਲ ਕਰਨਗੇ ਗੱਲਬਾਤ
ਅੰਮ੍ਰਿਤਸਰ, 9 ਫਰਵਰੀ (ਜਸਵੰਤ ਸਿੰਘ ਜੱਸ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਦੁਪਹਿਰ ਕਰੀਬ 3.30ਵਜੇ ਜ਼ਰੂਰੀ ਪੰਥਕ ਮਾਮਲਿਆਂ ਬਾਰੇ ਮੀਡੀਆ ਨਾਲ ਗੱਲਬਾਤ ਕਰਨਗੇ। ਪ੍ਰਾਪਤ ਵੇਰਵਿਆਂ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਕੀਤੀ ਜਾਣ ਵਾਲੀ ਇਸ ਗੱਲਬਾਤ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਟੇਕ ਸਿੰਘ ਧਨੌਲਾ ਵੀ ਮੌਜੂਦ ਹੋਣਗੇ।
;
;
;
;
;
;
;