ਤਰਨ ਤਾਰਨ ਵਿਚ ਲਾਅ ਕਾਲਜ ਵਿਚ ਲੜਕੀ ਨੂੰ ਗੋਲੀ ਮਾਰ ਕੇ ਲੜਕੇ ਨੇ ਕੀਤੀ ਆਤਮ ਹੱਤਿਆ
ਤਰਨ ਤਾਰਨ, 9 ਫਰਵਰੀ (ਹਰਿੰਦਰ ਸਿੰਘ)- ਤਰਨ ਤਾਰਨ ਦੇ ਲਾਅ ਕਾਲਜ ਉਸਮਾ ਵਿਖੇ ਲਾਅ ਕਾਲਜ ਵਿਚ ਪੜ੍ਹਦੀ ਇਕ ਲੜਕੀ ਨੂੰ ਗੋਲੀ ਮਾਰਨ ਤੋਂ ਬਾਅਦ ਲੜਕੇ ਨੇ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਜਿਸ ਕਾਰਨ ਦੋਨਾਂ ਦੀ ਮੌਤ ਹੋ ਗਈ। ਲੜਕੀ ਦੀ ਪਛਾਣ ਸੰਦੀਪ ਕੌਰ (20) ਅਤੇ ਲੜਕੇ ਦੀ ਪਛਾਣ ਪ੍ਰਿੰਸ ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਵਲੋਂ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਲੜਕਾ ਲੜਕੀ ਲਾਅ ਕਾਲਜ ਦੇ ਪਹਿਲੇ ਸਾਲ ਦੇ ਵਿਦਆਰਥੀ ਦੱਸੇ ਜਾਂਦੇ ਹਨ।
;
;
;
;
;
;
;
;