JALANDHAR WEATHER

ਅਬੋਹਰ ਦੇ ਇਕ ਹੋਟਲ ਵਿਚ ਕੁੜੀ ਦਾ ਬੇਰਹਿਮੀ ਨਾਲ ਗਲ ਵੱਢ ਕੇ ਕਤਲ

ਅਬੋਹਰ , 12 ਫਰਵਰੀ ( ਸੰਦੀਪ ਸੋਖਲ )-ਅਬੋਹਰ ਦੇ ਕੋਰਟ ਕੰਪਲੈਕਸ ਅਤੇ ਜੱਜ ਸਾਹਿਬਾਨਾਂ ਦੀਆਂ ਰਿਹਾਇਸ਼ ਦੇ ਨੇੜੇ ਬਣੇ ਇਕ ਹੋਟਲ ਦੇ ਇਕ ਕਮਰੇ ਵਿਚ ਅੱਜ ਇਕ ਮੁੰਡੇ ਅਤੇ ਕੁੜੀ ਨੇ ਕਰੀਬ 5 ਵਜੇ ਕਮਰਾ ਲਿਆ । ਦੱਸਣ ਮੁਤਾਬਿਕ ਕਰੀਬ 15 ਮਿੰਟ ਬਾਅਦ ਹੀ ਮੁੰਡਾ ਜੋਮੈਟੋ ਦਾ ਬਹਾਨਾ ਬਣਾ ਕੇ ਚਲਾ ਗਿਆ । ਕਰੀਬ 7 ਵਜੇ ਕਤਲ ਬਾਰੇ ਪਤਾ ਲੱਗਾ ਹੈ ਤਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ । ਮੁੰਡੇ ਜਾਂ ਕਤਲ ਕੀਤੀ ਗਈ ਕੁੜੀ ਦਾ ਪਤਾ ਨਹੀਂ ਚਲ ਸਕਿਆ ਹੈ ਪਰ ਤਸਵੀਰਾਂ ਮੁਤਾਬਿਕ ਕੁੜੀ ਦੀ ਉਮਰ 18 - 19 ਸਾਲ ਦੀ ਹੋਵੇਗੀ । ਦੱਸਿਆ ਇਹ ਵੀ ਜਾ ਰਿਹਾ ਹੈ ਕਿ ਕੁੜੀ ਦਾ ਅਰਧ ਨਗਨ ਹਾਲਤ ਵਿਚ ਕਤਲ ਕੀਤਾ ਗਿਆ। ਸੋਚਣ ਵਾਲੀ ਗੱਲ ਇਹ ਹੈ ਕਿ ਗਵਰਨਰ ਦੀ ਅਬੋਹਰ ਵਿਚ ਆਮਦ ਤੋਂ ਪਹਿਲਾਂ ਇਸ ਤਰੀਕੇ ਨਾਲ ਬੇਰਹਿਮੀ ਨਾਲ ਕਤਲ ਪੁਲਿਸ ਦੀ ਕਾਰਜਪ੍ਰਣਾਲੀ 'ਤੇ ਵੱਡੇ ਸਵਾਲ ਖੜ੍ਹਾ ਕਰ ਰਿਹਾ ਹੈ । ਹੋਟਲ 'ਤੇ ਵੀ ਕਈ ਤਰ੍ਹਾਂ ਦੇ ਵੱਡੇ ਸਵਾਲ ਖੜੇ ਹੋ ਰਹੇ ਹਨ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ