ਖਰੜ ਦੇ ਸਕੂਲਾਂ ਨੂੰ ਆਈ ਧਮਕੀ ਭਰੀ ਈ.ਮੇਲ
ਖਰੜ, 11 ਫਰਵਰੀ ( ਗੁਰਮੁਖ ਸਿੰਘ ਮਾਨ) - ਖਰੜ ਦੇ ਵੱਖ ਵੱਖ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਈ.ਮੇਲ ਮਿਲਣ ’ਤੇ ਸਕੂਲ ਪ੍ਰਬੰਧਕਾਂ ਵਲੋਂ ਬੱਚਿਆਂ ਨੂੰ ਘਰ ਭੇਜ ਦਿੱਤਾ ਗਿਆ ਹੈ। ਥਾਣਾ ਸਿਟੀ ਦੇ ਐਸ.ਐਚ.ਓ. ਅਮਰਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਸਿਟੀ ਖਰੜ ਦੇ ਖੇਤਰ ਤਹਿਤ ਆਉਂਦੇ ਸਕੂਲਾਂ ਦੇ ਪੁਲਿਸ ਟੀਮਾਂ ਵਲੋਂ ਚੈਕਿੰਗ ਕੀਤੀ ਜਾ ਰਹੀ ਹੈ। ਫਿਲਹਾਲ ਸਕੂਲਾਂ ਵਲੋਂ ਬੱਚਿਆਂ ਨੂੰ ਸੁਰੱਖਿਤ ਤੌਰ ’ਤੇ ਘਰ ਭੇਜ ਦਿੱਤਾ ਗਿਆ ਹੈ।
;
;
;
;
;
;
;
;
;