ਧਰਨੇ ’ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਪੇ
ਮਾਨਸਾ, 11 ਫਰਵਰੀ- ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਵਲੋਂ ਅੱਜ ਮਾਨਸਾ ਵਿਖੇ ਐਸ.ਐਸ.ਪੀ. ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ। ਉਨ੍ਹਾਂ ਵਲੋਂ ਗੀਤਕਾਰ ਬੰਟੀ ਬੈਂਸ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮੌਕੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਮੈਂ ਪਿਛਲੇ ਛੇ ਮਹੀਨੇ ਤੋਂ ਐਸ.ਐਸ.ਪੀ. ਦਫ਼ਤਰ ਦੇ ਗੇੜੇ ਮਾਰ ਰਿਹਾ ਹਾਂ ਤੇ ਜੇ ਮੇਰੀ ਸ਼ਿਕਾਇਤ ਗਲਤ ਹੈ ਤਾਂ ਵਾਪਸ ਕਰ ਦਿਓ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਪੁੱਤ ਦੀ ਕਮਾਈ ਦਾ ਹਿਸਾਬ ਮੰਗ ਰਹੇ ਹਾਂ।
ਉਨ੍ਹਾਂ ਵਲੋਂ ਐਸ.ਐਸ.ਪੀ. ਭਾਗੀਰਥ ਸਿੰਘ ਮੀਨਾ ਨਾਲ ਗੱਲਬਾਤ ਕੀਤੀ ਗਈ ਤੇ ਮੀਟਿੰਗ ਤੋਂ ਬਾਅਦ ਉਹ ਮੁੜ ਧਰਨੇ ’ਤੇ ਬੈਠ ਗਏ ਹਨ।
;
;
;
;
;
;
;
;