ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਬਾਜ਼ੀਦਪੁਰ 'ਚ ਚੱਲੀ ਗੋਲੀ , 3 ਜ਼ਖ਼ਮੀ
ਕੁੱਲਗੜ੍ਹੀ ( ਫ਼ਿਰੋਜ਼ਪੁਰ) 13 ਫਰਵਰੀ ( ਸੁਖਜਿੰਦਰ ਸਿੰਘ ਸੰਧੂ ) - ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪੁਲਿਸ ਥਾਣਾ ਕੁੱਲਗੜ੍ਹੀ ਦੇ ਅਧੀਨ ਪਿੰਡ ਬਾਜ਼ੀਦਪੁਰ ਦੇ ਨੌਜਵਾਨ ਉਸ ਦੀ ਪਤਨੀ ਅਤੇ ਮਾਸੂਮ ਬੱਚੇ ਦੇ ਗੋਲੀ ਲੱਗਣ ਨਾਲ ਗੰਭੀਰ ਜ਼ਖ਼ਮੀ ਹੋ ਗਏ ਹਨ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਇਸ ਮੰਦਭਾਗੀ ਘਟਨਾ 'ਚ ਜਗਸੀਰ ਸਿੰਘ ਪੁੱਤਰ ਗੁਰਮੇਜ ਸਿੰਘ ਉਮਰ ਲਗਭਗ 45 ਸਾਲ , ਉਸ ਦੀ ਪਤਨੀ ਨਵਨੀਤ ਕੌਰ ਉਮਰ ਲਗਭਗ 42 ਅਤੇ ਮਾਸੂਮ ਪੁੱਤਰ ਵਾਰਿਸਦੀਪ ਉਮਰ ਲਗਭਗ 4 ਸਾਲ ਗੰਭੀਰ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿਥੇ ਹਾਲਤ ਗੰਭੀਰ ਵੇਖ ਉਨ੍ਹਾਂ ਨੂੰ ਇਲਾਜ ਲਈ ਅੱਗੇ ਭੇਜ ਦਿੱਤਾ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਕੁੱਲਗੜ੍ਹੀ ਦੀ ਪੁਲਿਸ ਮੌਕੇ 'ਤੇ ਪਹੁੰਚ ਕੇ ਜਾਂਚ 'ਚ ਲੱਗ ਗਈ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਹੀ ਗੋਲੀ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ।
;
;
;
;
;
;
;
;