ਪ੍ਰਧਾਨ ਮੰਤਰੀ ਮੋਦੀ ਵਲੋਂ ‘ਸੇਵਾ ਤੀਰਥ’ ਦਾ ਉਦਘਾਟਨ
ਨਵੀਂ ਦਿੱਲੀ, 13 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪ੍ਰਧਾਨ ਮੰਤਰੀ ਦਫ਼ਤਰ (ਪੀ.ਐਮ.ਓ.), ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਸਕੱਤਰੇਤ (ਐਨ.ਐਸ.ਸੀ.ਐਸ.) ਅਤੇ ਕੈਬਨਿਟ ਸਕੱਤਰੇਤ ਨੂੰ ਰੱਖਣ ਲਈ ਨਵੇਂ ਇਮਾਰਤ ਕੰਪਲੈਕਸ, "ਸੇਵਾ ਤੀਰਥ" ਦਾ ਉਦਘਾਟਨ ਕੀਤਾ। ਸੇਵਾ ਤੀਰਥ ਕੰਪਲੈਕਸ ਵਿਚ ਤਿੰਨ ਇਮਾਰਤਾਂ ਹਨ।
ਸੇਵਾ ਤੀਰਥ-1, ਸੇਵਾ ਤੀਰਥ-2, ਅਤੇ ਸੇਵਾ ਤੀਰਥ-3। ਸੇਵਾ ਤੀਰਥ-1 ਵਿਚ ਪੀ.ਐਮ.ਓ., ਸੇਵਾ ਤੀਰਥ-2 ਵਿਚ ਕੈਬਨਿਟ ਸਕੱਤਰੇਤ ਅਤੇ ਸੇਵਾ ਤੀਰਥ-3 ਵਿਚ ਐਨ.ਐਸ.ਸੀ. ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੇ ਦਫ਼ਤਰ ਹਨ। ਇਹ ਦਫ਼ਤਰ ਪਹਿਲਾਂ ਵੱਖ-ਵੱਖ ਥਾਵਾਂ 'ਤੇ ਸਥਿਤ ਸਨ।
ਕੈਬਨਿਟ ਸਕੱਤਰੇਤ ਸਤੰਬਰ 2025 ਵਿਚ ਸੇਵਾ ਤੀਰਥ-2 ਵਿਚ ਚਲਾ ਗਿਆ। ਅੱਜ ਐਨ.ਐਸ.ਸੀ. ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੇ ਦਫ਼ਤਰ ਨੂੰ ਵੀ ਪੀ.ਐਮ.ਓ. ਦੇ ਨਾਲ ਉੱਥੇ ਤਬਦੀਲ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਸ਼ਾਮ 6 ਵਜੇ ਦੇ ਕਰੀਬ ਸੇਵਾ ਤੀਰਥ ਦੇ ਨਾਲ-ਨਾਲ ਕਾਰਤਵ ਭਵਨ 1 ਅਤੇ 2 ਦਾ ਉਦਘਾਟਨ ਕਰਨਗੇ, ਜਿਸ ਵਿਚ ਨਵੇਂ ਮੰਤਰਾਲਿਆਂ ਦੇ ਦਫ਼ਤਰ ਹੋਣਗੇ।
;
;
;
;
;
;
;
;