'ਆਪ' ਦੇ ਸੁਬਾ ਪ੍ਰਧਾਨ ਅਮਨ ਅਰੋੜਾ ਨੂੰ ਸਦਮਾ, ਸਹੁਰਾ ਸੰਦੀਪ ਗਿਲਹੋਤਰਾ ਦਾ ਦਿਹਾਂਤ
ਸੁਨਾਮ ਊਧਮ ਸਿੰਘ ਵਾਲਾ/ ਸੰਗਰੂਰ,13 ਫਰਵਰੀ (ਧਾਲੀਵਾਲ,ਭੁੱਲਰ)- ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਪੰਜਾਬ ਅਮਨ ਅਰੋੜਾ ਨੂੰ ਉਸ ਸਮੇ ਗਹਿਰਾ ਸਦਮਾ ਪੁੱਜਿਆ ਜਦੋਂ ਉਨ੍ਹਾਂ ਦੇ ਸਹੁਰਾ ਸੰਦੀਪ ਗਿਲਹੋਤਰਾ ਸਦੀਵੀ ਵਿਛੋੜਾ ਦੇ ਗਏ। ਉਹ ਕਰੀਬ 70 ਵਰ੍ਹਿਆਂ ਦੇ ਸਨ। ਉਨ੍ਹਾਂ ਦੇ ਦਿਹਾਂਤ 'ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ, ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ, ਜਲ ਸਰੋਤ ਮੰਤਰੀ ਐਡਵੋਕੇਟ ਬਰਿੰਦਰ ਗੋਇਲ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ,ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਗੋਬਿੰਦ ਸਿੰਘ ਲੌਂਗੋਵਾਲ,ਸਾਬਕਾ ਮੰਤਰੀ ਬਲਦੇਵ ਸਿੰਘ ਮਾਨ,ਨਗਰ ਕੌਂਸਲ ਸੁਨਾਮ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ,ਚੇਅਰਮੈਨ ਮਾਰਕਿਟ ਕਮੇਟੀ ਸੁਨਾਮ ਮੁਕੇਸ਼ ਜੁਨੇਜਾ,ਇੰਦਰਮੋਹਨ ਸਿੰਘ ਲਖਮੀਰਵਾਲਾ,ਜਤਿੰਦਰ ਜੈਨ,ਚੇਅਰਮੈਨ ਮਹਿੰਦਰ ਸਿੰਘ ਸਿੱਧੂ,ਵਿਨਰਜੀਤ ਸਿੰਘ ਗੋਲਡੀ,ਰਵਿੰਦਰ ਸਿੰਘ ਚੀਮਾ,ਪਿ੍ਤਪਾਲ ਸਿੰਘ ਹਾਂਡਾ, ਮਾਸਟਰ ਰਚਨਾ ਰਾਮ, ਚੇਅਰਮੈਨ ਮੁਨੀਸ਼ ਸੋਨੀ ਰਾਜਿੰਦਰ ਕੁਮਾਰ ਬਬਲੀ,ਗੁਰਚਰਨ ਸਿੰਘ ਧਾਲੀਵਾਲ,ਸਰਪੰਚ ਮਨਿੰਦਰ ਸਿੰਘ ਲਖਮੀਰਵਾਲਾ,ਯਾਦਵਿੰਦਰ ਸਿੰਘ ਨਿਰਮਾਣ,ਠੇਕੇਦਰ ਨਰਿੰਦਰ ਸਿੰਘ ਕਣਕਵਾਲ,ਰਿੰਪਲ ਧਾਲੀਵਾਲ,ਯਾਦਵਿੰਦਰ ਸਿੰਘ ਚੱਠੇ ਨੱਕਟੇ,ਮਨਪ੍ਰੀਤ ਸਿੰਘ ਮਨੀ ਵੜੈਚ,ਅਮਰੀਕ ਸਿੰਘ ਧਾਲੀਵਾਲ,ਗੁਰਪ੍ਰੀਤ ਸਿੰਘ ਲਖਮੀਰਵਾਲਾ,ਸਰਪੰਚ ਗੁਰਚਰਨ ਸਿੰਘ ਚੌਵਾਸ ਜਖੇਪਲ ਆਦਿ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਦੱਸਣਯੋਗ ਹੈ ਕਿ ਸਵ: ਸੰਦੀਪ ਗਿਲਹੋਤਰਾ ਦਾ ਸੰਸਕਾਰ ਅੱਜ ਬਾਅਦ ਦੁਪਹਿਰ ਫਾਜ਼ਿਲਕਾ ਵਿਖੇ ਕੀਤਾ ਜਾਵੇਗਾ।
;
;
;
;
;
;
;
;