ਰਾਸ਼ਟਰੀ ਰਾਜਧਾਨੀ ਦੇ ਕਈ ਸਕੂਲਾਂ ਨੂੰ ਮਿਲੀ ਬੰਬ ਦੀ ਧਮਕੀ
ਨਵੀਂ ਦਿੱਲੀ, 13 ਫਰਵਰੀ- ਅੱਜ ਸਵੇਰੇ ਰਾਜਧਾਨੀ ਦਿੱਲੀ ਦੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਦਹਿਸ਼ਤ ਫੈਲ ਗਈ। ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਗਿਆ ਅਤੇ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਵਿਚ ਆ ਗਈਆਂ। ਬੰਬ ਸਕੁਐਡ ਅਤੇ ਪੁਲਿਸ ਕਰਮਚਾਰੀ ਵੱਖ-ਵੱਖ ਸਕੂਲਾਂ ਵਿਚ ਪਹੁੰਚ ਗਏ ਹਨ ਅਤੇ ਡੂੰਘਾਈ ਨਾਲ ਤਲਾਸ਼ੀ ਲਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਦੱਖਣੀ ਦਿੱਲੀ ਦੇ ਲੋਧੀ ਰੋਡ 'ਤੇ ਏਅਰ ਫੋਰਸ ਸਕੂਲ, ਕੇਆਰ ਮੰਗਲਮ ਸਕੂਲ ਅਤੇ ਸਾਦਿਕ ਨਗਰ ਦੇ ਦ ਇੰਡੀਅਨ ਸਕੂਲ ਨੂੰ ਇਹ ਧਮਕੀਆਂ ਮਿਲੀਆਂ ਹਨ।
ਇਸ ਤੋਂ ਇਲਾਵਾ ਦਿੱਲੀ ਕੈਂਟ ਵਿਚ ਲੋਰੇਟੋ ਕਾਨਵੈਂਟ ਸਕੂਲ, ਸ਼੍ਰੀਨਿਵਾਸਪੁਰੀ ਵਿਚ ਕੈਂਬਰਿਜ ਸਕੂਲ, ਰੋਹਿਣੀ ਵਿਚ ਵੈਂਕਟੇਸ਼ਵਰ ਸਕੂਲ, ਨਿਊ ਫ੍ਰੈਂਡਜ਼ ਕਲੋਨੀ ਵਿਚ ਕੈਂਬਰਿਜ ਸਕੂਲ, ਰੋਹਿਣੀ ਵਿਚ ਸੀ.ਐਮ. ਸਕੂਲ, ਆਈ.ਐਨ.ਏ. ਵਿਚ ਡੀ.ਟੀ.ਏ. ਸਕੂਲ ਅਤੇ ਰੋਹਿਣੀ ਵਿਚ ਬਾਲ ਭਾਰਤੀ ਸਕੂਲ ਨੂੰ ਧਮਕੀਆਂ ਆਈਆਂ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਈ ਸਕੂਲਾਂ ਨੂੰ ਧਮਕੀਆਂ ਮਿਲੀਆਂ ਸਨ। ਪੁਲਿਸ ਜਾਣਕਾਰੀ ਦੀ ਜਾਂਚ ਕਰ ਰਹੀ ਹੈ।
;
;
;
;
;
;
;
;