ਰਾਜਸਥਾਨ: ਕੈਮੀਕਲ ਫੈਕਟਰੀ ’ਚ ਲੱਗੀ ਅੱਗ, 8 ਮਜ਼ਦੂਰਾਂ ਦੀ ਮੌਤ
ਜੈਪੁਰ, 16 ਫਰਵਰੀ - ਰਾਜਸਥਾਨ ਦੇ ਭਿਵਾੜੀ ਵਿਚ ਇਕ ਕੈਮੀਕਲ-ਪਟਾਕਿਆਂ ਦੀ ਫੈਕਟਰੀ ਵਿਚ ਅੱਠ ਲੋਕ ਜ਼ਿੰਦਾ ਸੜ ਗਏ। ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਦੋ ਮਜ਼ਦੂਰਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਰੈਫਰ ਕਰ ਦਿੱਤਾ ਗਿਆ ਹੈ।
ਘਟਨਾ ਸਮੇਂ ਲਗਭਗ 25 ਮਜ਼ਦੂਰ ਕੰਮ ਕਰ ਰਹੇ ਸਨ। ਇਹ ਹਾਦਸਾ ਅੱਜ ਸਵੇਰ ਸਮੇਂ ਖੁਸ਼ਖੇੜਾ ਕਰੌਲੀ ਉਦਯੋਗਿਕ ਖੇਤਰ ਵਿਚ ਵਾਪਰਿਆ। ਏ.ਡੀ.ਐਮ. ਸੁਮਿਤਾ ਮਿਸ਼ਰਾ ਨੇ ਦੱਸਿਆ ਕਿ ਪੁਲਿਸ ਨੂੰ ਗਸ਼ਤ ਦੌਰਾਨ ਇਸ ਘਟਨਾ ਦਾ ਪਤਾ ਲੱਗਿਆ। ਬਚਾਅ ਕਾਰਜ ਤੁਰੰਤ ਸ਼ੁਰੂ ਕਰ ਦਿੱਤੇ ਗਏ। ਖੁਸ਼ਖੇੜਾ ਅਤੇ ਭਿਵਾੜੀ ਰਿਕੋ ਫਾਇਰ ਸਟੇਸ਼ਨਾਂ ਤੋਂ ਫਾਇਰ ਇੰਜਣ ਮੌਕੇ 'ਤੇ ਪਹੁੰਚੇ। ਲਗਭਗ ਡੇਢ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।
ਲਾਸ਼ਾਂ ਬੁਰੀ ਤਰ੍ਹਾਂ ਸੜ ਗਈਆਂ ਸਨ ਤੇ ਸਰੀਰ ਦੇ ਅੰਗਾਂ ਦੇ ਟੁਕੜੇ ਖਿੰਡੇ ਹੋਏ ਮਿਲੇ ਸਨ। ਬਚਾਅ ਟੀਮ ਨੇ ਇਨ੍ਹਾਂ ਟੁਕੜਿਆਂ ਨੂੰ ਪੋਲੀਥੀਨ ਬੈਗਾਂ ਵਿਚ ਇਕੱਠਾ ਕੀਤਾ।
;
;
;
;
;
;
;