ਜਦੋਂ ਲਾੜੇ ਤੇ ਲਾੜੀ ਭਾਰਤ ਪਾਕਿਸਤਾਨ ਦਾ ਮੈਚ ਵੱਡੀ ਸਕਰੀਨ ਲਾ ਕੇ ਵੇਖਿਆ
ਲੋਹੀਆਂ ਖਾਸ, 15 ਫਰਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਭਾਰਤ ਅੰਦਰ ਕ੍ਰਿਕਟ ਮੈਚਾਂ ਦਾ ਜੋੇਸ਼ ਇਸ ਕਦਰ ਸਿਰ ਚੜ ਕੇ ਬੋਲਦਾ ਕਿ ਜਿਸ ਦੀਆਂ ਬਹੁਤ ਉਦਾਹਰਨਾਂ ਮਿਲ ਜਾਂਦੀਆਂ ਪਰ ਜੇ ਕਿਧਰੇ ਸੰਸਾਰ ਦੀਆਂ ਦੋ ਪ੍ਰਸਿੱਧ ਵਿਰੋਧੀ ਟੀਮਾਂ ਭਾਰਤ ਅਤੇ ਪਾਕਿਸਤਾਨ ਮੈਚ ਖੇਡ ਰਹੀਆਂ ਹੋਣ ਅਤੇ ਉਹ ਟੀ-ਟਵੰਟੀ ਵਰਲਡ ਕੱਪ ਹੋਵੇ ਤਾਂ ਫਿਰ ਦਰਸ਼ਕਾਂ ਅੰਦਰ ਮੈਚ ਪ੍ਰਤੀ ਖਿੱਚ ਵੀ ਸਿਖਰਾਂ ਨੂੰ ਛੂਹ ਲਵੇਗੀ ਤੇ ਇਨ੍ਹਾਂ ਦਰਸ਼ਕਾਂ ‘ਚ ਭਾਵੇਂ ਲਾੜਾ ਤੇ ਲਾੜੇ ਹੀ ਕਿਉਂ ਨਾ ਹੋਣ ਅਤੇ ਅਜਿਹੀ ਇਕ ਉਦਾਹਰਨ ਉਸ ਵੇਲੇ ਦੇਖਣ ਨੂੰ ਮਿਲੀ[ ਜਦੋਂ ਆਪਣੇ ਵਿਆਹ ਵਾਲੇ ਦਿਨ ਰਾਤ ਦੀ ਰੱਖੀ ਹੋਈ ਰਿਸੈਪਸ਼ਨ ਪਾਰਟੀ ਮੌਕੇ ਲਾੜਾ ਜਸ਼ਨਦੀਪ ਸਿੰਘ ਸਪੁੱਤਰ ਸਰਬਜੀਤ ਸਿੰਘ ਸਾਬਕਾ ਸਰਪੰਚ ਪਿੰਡ ਬੁਲਪੁਰ ਜ਼ਿਲ੍ਹਾ ਕਪੂਰਥਲਾ ਅਤੇ ਲਾੜੀ ਸਿਮਰਨਜੀਤ ਕੌਰ ਸਪੁੱਤਰੀ ਸ. ਨਿਰਮਲ ਸਿੰਘ ਵਾਸੀ ਪਿੰਡ ਸੂਜੋਕਾਲੀਆਂ ਜ਼ਿਲਾ ਕਪੂਰਥਲਾ ਨੇ ਪੈਲਸ ਅੰਦਰ ਹੀ ਵੱਡੀ ਸਕਰੀਨ ਲਾ ਕੇ ਭਾਰਤ ਅਤੇ ਪਾਕਿਸਤਾਨ ਦਾ ਕ੍ਰਿਕਟ ਮੈਚ ਦੇਖਿਆ। ਇਸ ਮੌਕੇ ‘ਤੇ ਜਿੱਥੇ ਲਾੜਾ ਤੇ ਲਾੜੀ ਨੇ ਕ੍ਰਿਕਟ ਮੈਚ ਦਾ ਆਨੰਦ ਮਾਣਿਆ ਉੱਥੇ ਆਏ ਹੋਏ ਸਾਰੇ ਮਹਿਮਾਨਾਂ ਨੇ ਵੀ ਮੈਚ ਦਾ ਸਿੱਧਾ ਪ੍ਰਸਾਰਨ ਦੇਖ ਕੇ ਲਾੜੇ ਲਾੜੀ ਅਤੇ ਪ੍ਰਬੰਧੰਕਾਂ ਨੂੰ ਵਿਆਹ ਅਤੇ ਭਾਰਤ ਦੇ 61 ਰਨਾਂ ਨਾਲ ਜੇਤੂ ਹੋਣ ਦੀਆਂ ਦੋਹਰੀਆਂ ਵਧਾਈਆਂ ਵੀ ਸਾਂਝੀਆਂ ਕੀਤੀਆਂ ।
;
;
;
;
;
;
;
;