JALANDHAR WEATHER

ਲਾਰੈਂਸ ਬਿਸ਼ਨੋਈ ਗੈਂਗ ਦੀ ਮਹਿਲਾ ਡਾਨ ਗ੍ਰਿਫ਼ਤਾਰ

ਨਵੀਂ ਦਿੱਲੀ, 19 ਫ਼ਰਵਰੀ– ਲਾਰੈਂਸ ਬਿਸ਼ਨੋਈ ਗੈਂਗ ਦੀ ਮੈਡਮ ਜਾਹਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਲੇਡੀ ਡਾੱਨ ਖੁਸਨੁਮਾ ਅੰਸਾਰੀ ਉਰਫ਼ ਨੇਹਾ, ਜਿਸ 'ਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਅੰਦਰ ਡਰੱਗ ਸਿੰਡੀਕੇਟ ਵਿਚ ਸ਼ਾਮਿਲ ਹੋਣ ਦਾ ਦੋਸ਼ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਨੇਹਾ ਲਾਰੈਂਸ ਬਿਸ਼ਨੋਈ ਗੈਂਗ ਵਿਚ ਬੰਦੂਕਧਾਰੀ ਵਜੋਂ ਜਾਣੇ ਜਾਂਦੇ ਬੌਬੀ ਕਬੂਤਰ ਦੀ ਪ੍ਰੇਮਿਕਾ ਹੈ। ਬੌਬੀ ਕਬੂਤਰ ਲਾਰੈਂਸ ਬਿਸ਼ਨੋਈ ਗੈਂਗ ਨੂੰ ਹਥਿਆਰ ਸਪਲਾਈ ਕਰਦਾ ਹੈ।ਏਸ਼ੀਆ ਵਿਚ ਇਕ ਵੱਡਾ ਹਥਿਆਰ ਸਪਲਾਇਰ ਅਤੇ ਭਾਰਤ ਦਾ ਸਭ ਤੋਂ ਵੱਡਾ ਗੈਰ-ਕਾਨੂੰਨੀ ਹਥਿਆਰ ਡੀਲਰ ਬੌਬੀ ਕਬੂਤਰ, ਸਲੀਮ ਪਿਸਤੌਲ ਤੋਂ ਹਥਿਆਰ ਖਰੀਦਦਾ ਸੀ।

ਪਾਕਿਸਤਾਨ ਆਈ.ਐਸ.ਆਈ. ਲਈ ਕੰਮ ਕਰਨ ਵਾਲਾ ਸਲੀਮ ਪਿਸਤੌਲ, ਨੇਪਾਲ-ਭਾਰਤ ਸਰਹੱਦ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ