JALANDHAR WEATHER

ਭਾਰਤ ਮੰਡਪਮ ’ਚ ਪੁੱਜੇ ਪ੍ਰਧਾਨ ਮੰਤਰੀ ਮੋਦੀ, ਪ੍ਰਮੁੱਖ ਆਗੂਆਂ ਨਾਲ ਖਿਚਵਾਈ ਸਮੂਹ ਫੋਟੋ

ਨਵੀਂ ਦਿੱਲੀ, 19 ਫ਼ਰਵਰੀ- ਅੱਜ ਦਿੱਲੀ ਦੇ ਭਾਰਤ ਮੰਡਪਮ ਵਿਖੇ ਆਯੋਜਿਤ 'ਇੰਡੀਆ ਏ.ਆਈ. ਇਮਪੈਕਟ ਸਮਿਟ 2026' ਦਾ ਚੌਥਾ ਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਈ ਪ੍ਰਮੁੱਖ ਗਲੋਬਲ ਨੇਤਾ ਅੱਜ ਦੇ ਸੈਸ਼ਨ ਵਿਚ ਸੰਮੇਲਨ ਨੂੰ ਸੰਬੋਧਨ ਕਰਨਗੇ। ਮੋਦੀ ਸੰਮੇਲਨ ਵਿਚ ਸ਼ਾਮਿਲ ਹੋਣ ਲਈ ਭਾਰਤ ਮੰਡਪਮ ਪਹੁੰਚੇ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗੂਗਲ ਅਤੇ ਅਲਫਾਬੇਟ ਦੇ ਸੀ.ਈ.ਓ., ਓਪਨਏ.ਆਈ. ਦੇ ਸੀ.ਈ.ਓ. ਸੁੰਦਰ ਪਿਚਾਈ, ਸੈਮ ਆਲਟਮੈਨ, ਮੈਟਾ ਦੇ ਮੁੱਖ ਏ.ਆਈ. ਅਧਿਕਾਰੀ ਅਲੈਗਜ਼ੈਂਡਰ ਵਾਂਗ, ਐਂਥ੍ਰੋਪਿਕ ਦੇ ਸੀ.ਈ.ਓ. ਡਾਰੀਓ ਅਮੋਡੇਈ ਸਮੇਤ ਗਲੋਬਲ ਤਕਨੀਕੀ ਨੇਤਾਵਾਂ ਦੇ ਨਾਲ ਦਿੱਲੀ ਵਿਚ ਇੰਡੀਆ ਏ.ਆਈ. ਇਮਪੈਕਟ ਐਕਸਪੋ 2026 ਵਿਚ ਇਕ ਸਮੂਹ ਫੋਟੋ ਵੀ ਖਿਚਵਾਈ।

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ 16 ਫਰਵਰੀ ਨੂੰ ਪੰਜ ਦਿਨਾਂ ਸੰਮੇਲਨ ਦਾ ਉਦਘਾਟਨ ਕੀਤਾ ਸੀ। ਸੰਮੇਲਨ ਵਿਚ 110 ਤੋਂ ਵੱਧ ਦੇਸ਼, 20 ਤੋਂ ਵੱਧ ਦੇਸ਼ਾਂ ਦੇ ਮੁਖੀ, 30 ਅੰਤਰਰਾਸ਼ਟਰੀ ਸੰਗਠਨ ਅਤੇ 500+ ਗਲੋਬਲ ਏ.ਆਈ. ਨੇਤਾ ਹਿੱਸਾ ਲੈ ਰਹੇ ਹਨ। ਸੰਮੇਲਨ ਵਿਚ ਲਗਭਗ 100 ਸੀ.ਈ.ਓ. ਅਤੇ ਸੰਸਥਾਪਕ, 150 ਅਕਾਦਮਿਕ ਅਤੇ ਖੋਜਕਰਤਾ, 400 ਸੀਟੀਓ, ਵੀਪੀ ਅਤੇ 100+ ਸਰਕਾਰੀ ਪ੍ਰਤੀਨਿਧੀ ਮੌਜੂਦ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ