JALANDHAR WEATHER

ਪ੍ਰਧਾਨ ਮੰਤਰੀ ਮੋਦੀ ਕੱਲ੍ਹ ਇੰਡੀਆ ਏ.ਆਈ. ਇਮਪੈਕਟ ਸਮਿਟ ਦੇ ਉਦਘਾਟਨ ਸਮਾਰੋਹ ਨੂੰ ਕਰਨਗੇ ਸੰਬੋਧਨ

ਨਵੀਂ ਦਿੱਲੀ, 18 ਫਰਵਰੀ (ਏਐਨਆਈ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰੀ ਰਾਜਧਾਨੀ ਦੇ ਭਾਰਤ ਮੰਡਪਮ ਵਿਖੇ ਇੰਡੀਆ ਏਆਈ ਇਮਪੈਕਟ ਸਮਿਟ 2026 ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਭਾਰਤ ਮੰਡਪਮ ਵਿਖੇ ਵਿਸ਼ਵ ਨੇਤਾਵਾਂ ਦਾ ਸਵਾਗਤ ਕਰਨਗੇ । ਉਹ ਬਾਅਦ ਵਿਚ ਏ.ਆਈ. ਸੰਮੇਲਨ ਦੇ ਉਦਘਾਟਨ ਸਮਾਰੋਹ ਵਿਚ ਹਿੱਸਾ ਲੈਣਗੇ ਅਤੇ ਇਕੱਠ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿਚ ਏ.ਆਈ. ਇਮਪੈਕਟ ਸਮਿਟ ਦੇ ਮੌਕੇ 'ਤੇ ਵਿਸ਼ਵ ਨੇਤਾਵਾਂ ਅਤੇ ਸੀਈਓਜ਼ ਨਾਲ 9 ਦੁਵੱਲੀਆਂ ਮੀਟਿੰਗਾਂ ਕੀਤੀਆਂ। ਸਪੇਨ, ਫਿਨਲੈਂਡ, ਸਰਬੀਆ, ਕ੍ਰੋਏਸ਼ੀਆ, ਐਸਟੋਨੀਆ, ਕਜ਼ਾਕਿਸਤਾਨ ਅਤੇ ਭੂਟਾਨ ਸਮੇਤ ਦੇਸ਼ਾਂ ਦੇ ਨੇਤਾਵਾਂ ਨਾਲ 7 ਮੀਟਿੰਗਾਂ ਕੀਤੀਆਂ ਗਈਆਂ।


ਉਨ੍ਹਾਂ ਨੇ ਗੂਗਲ ਦੇ ਸੀ.ਈ.ਓ. ਅਤੇ ਸਨ ਮਾਈਕ੍ਰੋਸਿਸਟਮ ਦੇ ਸਹਿ-ਸੰਸਥਾਪਕ ਨਾਲ ਮੀਟਿੰਗਾਂ ਕੀਤੀਆਂ। ਭਾਰਤ 16 ਤੋਂ 21 ਫਰਵਰੀ ਤੱਕ ਏ.ਆਈ. ਇਮਪੈਕਟ ਸਮਿਟ 2026 ਦੀ ਮੇਜ਼ਬਾਨੀ ਕਰ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ