ਗਲਗੋਟੀਆਸ ਯੂਨੀਵਰਸਿਟੀ ਨੂੰ ਏ.ਆਈ. ਸੰਮੇਲਨ ਤੋਂ ਕੀਤਾ ਬਾਹਰ
ਨਵੀਂ ਦਿੱਲੀ , 18 ਫਰਵਰੀ - ਗਲਗੋਟੀਆਸ ਯੂਨੀਵਰਸਿਟੀ ਵਿਰੁੱਧ ਕਾਰਵਾਈ ਕੀਤੀ ਗਈ ਹੈ, ਜਿਸ ਨੇ ਰਾਜਧਾਨੀ ਦਿੱਲੀ ਵਿਚ ਇੰਡੀਆ ਏ.ਆਈ. ਇਮਪੈਕਟ ਸੰਮੇਲਨ 2026 ਵਿਚ ਇਕ ਚੀਨੀ ਰੋਬੋਟਿਕ ਕੁੱਤੇ ਨੂੰ ਆਪਣਾ ਦਿਖਾ ਕੇ ਅਤੇ ਦਾਅਵਾ ਕਰਕੇ ਸਰਕਾਰ ਨੂੰ ਬਦਨਾਮ ਕੀਤਾ ਸੀ। ਸਰਕਾਰ ਨੇ ਗਲਗੋਟੀਆਸ ਯੂਨੀਵਰਸਿਟੀ ਨੂੰ ਏ.ਆਈ. ਸੰਮੇਲਨ ਤੋਂ ਕੱਢ ਦਿੱਤਾ ਹੈ। ਇਸ ਤੋਂ ਬਾਅਦ, ਗਲਗੋਟੀਆਸ ਯੂਨੀਵਰਸਿਟੀ ਦੇ ਸੰਮੇਲਨ ਵਿਚ ਸਟਾਲ ਨੂੰ ਵੀ ਜਲਦਬਾਜ਼ੀ ਵਿਚ ਖਾਲੀ ਕਰ ਦਿੱਤਾ ਗਿਆ। ਰਿਪੋਰਟਾਂ ਅਨੁਸਾਰ ਯੂਨੀਵਰਸਿਟੀ ਨੂੰ ਆਦੇਸ਼ ਦੀ ਜਾਣਕਾਰੀ ਦੇਣ ਤੋਂ ਬਾਅਦ ਯੂਨੀਵਰਸਿਟੀ ਦੀ ਬਿਜਲੀ ਅਤੇ ਹੋਰ ਸਹੂਲਤਾਂ ਕੱਟ ਦਿੱਤੀਆਂ ਗਈਆਂ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਕੈਂਪਸ ਛੱਡਣ ਲਈ ਕਿਹਾ ਗਿਆ।
ਚੀਨੀ-ਨਿਰਮਿਤ ਰੋਬੋਟਿਕ ਕੁੱਤੇ ਨੂੰ ਆਪਣੀ ਨਵੀਨਤਾ ਵਜੋਂ ਪ੍ਰਦਰਸ਼ਿਤ ਕਰਨ ਦੇ ਵਿਵਾਦ ਤੋਂ ਬਾਅਦ ਗਲਗੋਟੀਆਸ ਯੂਨੀਵਰਸਿਟੀ ਨੂੰ ਪ੍ਰਦਰਸ਼ਨੀ ਤੋਂ ਹਟਾ ਦਿੱਤਾ ਗਿਆ। ਸੂਚਨਾ ਤਕਨਾਲੋਜੀ ਸਕੱਤਰ ਐਸ. ਕ੍ਰਿਸ਼ਨਨ ਨੇ ਵਿਵਾਦ ਤੋਂ ਬਾਅਦ ਕਿਹਾ ਕਿ ਸਰਕਾਰ ਨਹੀਂ ਚਾਹੁੰਦੀ ਕਿ ਕੋਈ ਵੀ ਪ੍ਰਦਰਸ਼ਕ ਅਜਿਹੀਆਂ ਚੀਜ਼ਾਂ ਪ੍ਰਦਰਸ਼ਿਤ ਕਰੇ ਜੋ ਉਸ ਦੀਆਂ ਆਪਣੀਆਂ ਨਹੀਂ ਹਨ।
;
;
;
;
;
;
;
;