JALANDHAR WEATHER

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੰਤਰਰਾਸ਼ਟਰੀ ਬੇੜੇ ਦੀ ਸਮੀਖਿਆ ਕੀਤੀ , ਹਵਾਈ ਸਲਾਮੀ ਕੀਤੀ ਪ੍ਰਾਪਤ

ਨਵੀਂ ਦਿੱਲੀ , 18 ਫਰਵਰੀ - ਭਾਰਤ ਦੀ ਵਧਦੀ ਜਲ ਸੈਨਾ ਸ਼ਕਤੀ ਦਾ ਇਕ ਇਤਿਹਾਸਕ ਪ੍ਰਦਰਸ਼ਨ ਅੱਜ ਵਿਸ਼ਾਖਾਪਟਨਮ ਦੇ ਤੱਟ 'ਤੇ ਹੋਇਆ, ਜਿਸ ਨੂੰ ਕਿਸਮਤ ਦਾ ਸ਼ਹਿਰ ਕਿਹਾ ਜਾਂਦਾ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਅੰਤਰਰਾਸ਼ਟਰੀ ਬੇੜੇ ਦੀ ਸਮੀਖਿਆ (ਆਈ. ਐੱਫ. ਆਰ.) ਦੀ ਪ੍ਰਧਾਨਗੀ ਕੀਤੀ, ਜਿਸ ਵਿਚ ਭਾਰਤੀ ਜਲ ਸੈਨਾ ਅਤੇ ਦੋਸਤ ਦੇਸ਼ਾਂ ਦੇ ਵਿਸ਼ਾਲ ਬੇੜੇ ਦਾ ਨਿਰੀਖਣ ਕੀਤਾ ਗਿਆ।


ਅੱਜ ਬੰਗਾਲ ਦੀ ਖਾੜੀ ਵਿਚ ਸਵਦੇਸ਼ੀ ਤੌਰ 'ਤੇ ਬਣੇ ਜੰਗੀ ਜਹਾਜ਼ ਆਈ.ਐਨ.ਐਸ.ਸੁਮੇਧਾ 'ਤੇ ਸਵਾਰ ਹੋ ਕੇ, ਰਾਸ਼ਟਰਪਤੀ ਨੇ ਸਮੁੰਦਰ ਵਿਚ ਜਹਾਜ਼ਾਂ ਦਾ ਰਸਮੀ ਤੌਰ 'ਤੇ ਜਾਇਜ਼ਾ ਲਿਆ। ਭਾਰਤੀ ਜਲ ਸੈਨਾ ਅਤੇ ਦੋਸਤ ਦੇਸ਼ਾਂ ਦੇ ਕੁੱਲ 70 ਤੋਂ ਵੱਧ ਜੰਗੀ ਜਹਾਜ਼ਾਂ ਅਤੇ ਪਣਡੁੱਬੀਆਂ ਨੇ ਇਸ ਵਿਚ ਹਿੱਸਾ ਲਿਆ। ਇਸ ਮੌਕੇ 'ਤੇ, ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਕਿ ਭਾਰਤੀ ਜਲ ਸੈਨਾ ਦੇਸ਼ ਦੇ ਸਮੁੰਦਰੀ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਚੌਕਸ ਹੈ ਅਤੇ ਸਮੁੰਦਰੀ ਵਪਾਰ ਵਿਚ ਸਥਿਰਤਾ ਬਣਾਈ ਰੱਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਲ ਸੈਨਾ ਸਮੁੰਦਰ ਤੋਂ ਚੁਣੌਤੀਆਂ ਦਾ ਸਾਹਮਣਾ ਕਰਨ ਵਿਚ ਇਕ ਭਰੋਸੇਮੰਦ ਸ਼ਕਤੀ ਹੈ ਅਤੇ ਦੁਨੀਆ ਦੀਆਂ ਜਲ ਸੈਨਾਵਾਂ ਨਾਲ ਵਿਸ਼ਵਾਸ ਅਤੇ ਦੋਸਤੀ ਦੇ ਪੁਲ ਬਣਾਉਣ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ। ਇਹ ਸ਼ਕਤੀ ਸਿਰਫ਼ ਸ਼ਕਤੀ ਦਾ ਪ੍ਰਦਰਸ਼ਨ ਨਹੀਂ, ਪੂਰੀ ਭਾਰਤ ਦੀ ਸਮੁੰਦਰੀ ਕੂਟਨੀਤੀ ਦਾ ਵੀ ਵੱਡਾ ਮੰਚ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ