ਅੱਠਵੀਂ ਦੀ ਵਿਗਿਆਨ ਪ੍ਰੀਖਿਆ ਵਿਚ ਤਿੰਨ ਪ੍ਰਸ਼ਨ ਪੰਜਾਬੀ 'ਚ ਨਾ ਛਪਣ ਕਾਰਨ ਘਬਰਾਏ ਵਿਦਿਆਰਥੀ
ਫ਼ਿਰੋਜ਼ਪੁਰ, 20 ਫਰਵਰੀ (ਗੁਰਿੰਦਰ ਸਿੰਘ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਈ ਗਈ ਅੱਠਵੀਂ ਜਮਾਤ ਦੀ ਵਿਗਿਆਨ ਪ੍ਰੀਖਿਆ ਦੌਰਾਨ ਪ੍ਰਸ਼ਨ ਨੰਬਰ 28, 29 ਅਤੇ 30 ਦਾ ਪੰਜਾਬੀ ਮਾਧਿਅਮ ਛਪਣੋਂ ਰਹਿ ਗਿਆ। ਇਸ ਕਾਰਨ ਪੰਜਾਬੀ ਮਾਧਿਅਮ ਦੇ ਵਿਦਿਆਰਥੀ ਘਬਰਾਹਟ ਵਿਚ ਆ ਗਏ ਅਤੇ ਕੁਝ ਸਮੇਂ ਲਈ ਉਲਝਣ ਬਣੀ ਰਹੀ। ਬੋਰਡ ਦੀ ਅਕਾਦਮਿਕ ਸ਼ਾਖਾ ਨੇ ਤੁਰੰਤ ਨਿਗਰਾਨ ਅਮਲੇ ਨੂੰ ਹਦਾਇਤ ਦਿੱਤੀ ਕਿ ਅੰਗਰੇਜ਼ੀ ਜਾਂ ਹਿੰਦੀ ਵਿਚੋਂ ਉਕਤ ਪ੍ਰਸ਼ਨਾਂ ਦਾ ਪੰਜਾਬੀ ਅਨੁਵਾਦ ਕਰਕੇ ਪ੍ਰੀਖਿਆਰਥੀਆਂ ਨੂੰ ਨੋਟ ਕਰਵਾਇਆ ਜਾਵੇ। ਬੋਰਡ ਨੇ ਭਰੋਸਾ ਦਿਵਾਇਆ ਹੈ ਕਿ ਵਿਦਿਆਰਥੀਆਂ ਦੇ ਅੰਕਾਂ ’ਤੇ ਕੋਈ ਅਸਰ ਨਹੀਂ ਪੈਣ ਦਿੱਤਾ ਜਾਵੇਗਾ।
;
;
;
;
;
;
;
;
;