ਅਮਰੀਕਾ ’ਚ ਸੜਕ ਹਾਦਸਾ, ਭਾਰਤੀ ਮੂਲ ਦਾ ਡਰਾਈਵਰ ਗ੍ਰਿਫ਼ਤਾਰ
ਅਮਰੀਕਾ, 20 ਫਰਵਰੀ- ਅਮਰੀਕਾ ਦੇ ਇੰਡੀਆਨਾ ਰਾਜ ਵਿਚ ਹੋਏ ਇਕ ਭਿਆਨਕ ਸੜਕ ਹਾਦਸੇ ਤੋਂ ਬਾਅਦ ਇਕ ਭਾਰਤੀ ਟਰੱਕ ਚਾਲਕ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਦੋਸ਼ ਹੈ ਕਿ ਚਾਲਕ ਨੇ ਲਾਲ ਬੱਤੀ ਪਾਰ ਕੀਤੀ, ਜਿਸ ਕਾਰਨ ਤਿੰਨ ਵਾਹਨਾਂ ਦੀ ਆਪਸ ’ਚ ਟੱਕਰ ਹੋਈ ਤੇ ਇਕ ਬਜ਼ੁਰਗ ਵਿਅਕਤੀ ਦੀ ਮੌਤ ਵੀ ਹੋ ਗਈ। ਟਰੱਕ ਚਾਲਕ ਦੀ ਪਛਾਣ ਸੁਖਦੀਪ ਸਿੰਘ ਵਜੋਂ ਹੋਈ ਹੈ। ਇਹ ਹਾਦਸਾ 18 ਫਰਵਰੀ ਨੂੰ ਇੰਡੀਆਨਾਪੋਲਿਸ ਦੇ ਪੱਛਮ ’ਚ ਸਥਿਤ ਕਾਊਂਟੀ ਦੇ ਚੌਰਾਹੇ ’ਤੇ ਵਾਪਰਿਆ। ਜਾਣਕਾਰੀ ਅਨੁਸਾਰ ਪੁਲਿਸ ਟਰੱਕ ਚਾਲਕ ਨੂੰ ਇੰਮੀਗ੍ਰੇਸ਼ਨ ਦੇ ਅਧਿਕਾਰੀਆਂ ਕੋਲ ਲੈ ਗਈ ਹੈ ਤੇ ਹਾਦਸੇ ਵਾਲੀ ਥਾਂ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਸੁਖਦੀਪ ਸਿੰਘ ਨੂੰ 2025 ’ਚ ਕਮਰਸ਼ੀਅਲ ਡਰਾਇਵਿੰਗ ਲਾਇਸੈਂਸ ਜਾਰੀ ਕੀਤਾ ਗਿਆ ਸੀ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਹਾਦਸਾ ਕਿਸੇ ਨਸ਼ੇ ਕਾਰਨ ਵਾਪਰਿਆ ਹੈ ਜਾਂ ਨਹੀਂ। ਏਜੰਸੀਆਂ ਸਾਰੀ ਘਟਨਾ ਦੀ ਜਾਂਚ ਕਰ ਰਹੀਆਂ ਹਨ।
;
;
;
;
;
;
;
;