JALANDHAR WEATHER

ਮਾਮਲਾ ਅਮਿਤ ਸ਼ਾਹ ਵਿਰੁੱਧ ਟਿੱਪਣੀ ਦਾ: ਰਾਹੁਲ ਗਾਂਧੀ ਅੱਜ ਨਿੱਜੀ ਤੌਰ ਅਦਾਲਤ ’ਚ ਕਰਵਾਉਣਗੇ ਬਿਆਨ ਦਰਜ

ਨਵੀਂ ਦਿੱਲੀ, 20 ਫਰਵਰੀ- ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁੱਧ ਅਪਮਾਨਜਨਕ ਟਿੱਪਣੀਆਂ ਦੇ ਸੰਬੰਧ ਵਿਚ ਆਪਣਾ ਬਿਆਨ ਦਰਜ ਕਰਵਾਉਣ ਲਈ ਜਲਦੀ ਹੀ ਸੁਲਤਾਨਪੁਰ ਸਿਵਲ ਕੋਰਟ ਪਹੁੰਚਣਗੇ। ਉਹ ਲਖਨਊ ਹਵਾਈ ਅੱਡੇ ਤੋਂ ਸੜਕ ਰਾਹੀਂ ਸੁਲਤਾਨਪੁਰ ਲਈ ਰਵਾਨਾ ਹੋਣਗੇ। ਅਦਾਲਤ ਨੇ ਉਨ੍ਹਾਂ ਨੂੰ ਆਪਣਾ ਬਿਆਨ ਦਰਜ ਕਰਵਾਉਣ ਦਾ ਆਖਰੀ ਮੌਕਾ ਦਿੱਤਾ ਹੈ। ਉਨ੍ਹਾਂ ਦੇ ਆਉਣ ਲਈ ਸਿਵਲ ਕੋਰਟ ਵਿਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

ਦੱਸ ਦੇਈਏ ਕਿ ਰਾਹੁਲ ਗਾਂਧੀ 'ਤੇ ਕਰਨਾਟਕ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਕੇਂਦਰੀ ਮੰਤਰੀ ਅਮਿਤ ਸ਼ਾਹ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਦਾ ਦੋਸ਼ ਹੈ। ਜ਼ਿਲ੍ਹਾ ਸਹਿਕਾਰੀ ਬੈਂਕ ਦੇ ਸਾਬਕਾ ਚੇਅਰਮੈਨ ਅਤੇ ਭਾਜਪਾ ਨੇਤਾ ਵਿਜੇ ਮਿਸ਼ਰਾ ਨੇ ਸਿਵਲ ਅਦਾਲਤ ਵਿਚ ਰਾਹੁਲ ਗਾਂਧੀ ਵਿਰੁੱਧ ਮਾਣਹਾਨੀ ਦੀ ਸ਼ਿਕਾਇਤ ਦਾਇਰ ਕੀਤੀ, ਜਿਸ 'ਤੇ ਇਸ ਸਮੇਂ ਸੁਣਵਾਈ ਚੱਲ ਰਹੀ ਹੈ। ਗਾਂਧੀ 26 ਜੁਲਾਈ, 2024 ਨੂੰ ਮਾਮਲੇ ਵਿਚ ਪੇਸ਼ ਹੋਏ। ਉਦੋਂ ਤੋਂ ਉਹ ਸੁਣਵਾਈ ਦੀਆਂ ਤਰੀਕਾਂ 'ਤੇ ਗੈਰਹਾਜ਼ਰ ਰਹੇ ਹਨ। ਜਦੋਂ ਉਹ 19 ਜਨਵਰੀ ਨੂੰ ਪੇਸ਼ ਨਹੀਂ ਹੋਏ, ਤਾਂ ਅਦਾਲਤ ਨੇ ਉਨ੍ਹਾਂ ਨੂੰ 20 ਫਰਵਰੀ ਨੂੰ ਨਿੱਜੀ ਤੌਰ 'ਤੇ ਪੇਸ਼ ਹੋਣ ਦਾ ਆਦੇਸ਼ ਦਿੱਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ