JALANDHAR WEATHER

ਚੋਣਾਂ ਤੋਂ ਪਹਿਲਾਂ ਹੀ ਡਰ ਗਏ ਆਸਾਮ ਦੇ ਮੁੱਖ ਮੰਤਰੀ- ਪ੍ਰਿਅੰਕਾ ਗਾਂਧੀ

ਅਸਮ, 20 ਫਰਵਰੀ- ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਨੇ ਅੱਜ ਕਿਹਾ ਕਿ ਗੌਰਵ ਗੋਗੋਈ ਅਤੇ ਉਨ੍ਹਾਂ ਦੇ ਪਰਿਵਾਰ ਨੂੰ "ਪਾਕਿਸਤਾਨ ਸੰਬੰਧਾਂ" ਦੇ ਦੋਸ਼ਾਂ ਵਿਚ ਘਸੀਟਣਾ ਗਲਤ ਰਾਜਨੀਤੀ ਹੈ। ਪ੍ਰਿਅੰਕਾ ਨੇ ਕਿਹਾ ਕਿ ਅਸਾਮ ਦੇ ਮੁੱਖ ਮੰਤਰੀ ਚੋਣਾਂ ਤੋਂ ਪਹਿਲਾਂ ਡਰੇ ਹੋਏ ਹਨ, ਇਸ ਲਈ ਅਜਿਹੇ ਦੋਸ਼ ਲਗਾ ਰਹੇ ਹਨ। ਉਨ੍ਹਾਂ ਨੂੰ ਨਿੱਜੀ ਦੋਸ਼ਾਂ ਦੀ ਬਜਾਏ ਰਾਜ ਦੇ ਵਿਕਾਸ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।

ਪ੍ਰਿਅੰਕਾ ਨੇ ਕਿਹਾ ਕਿ ਜਿਸ ਤਰ੍ਹਾਂ ਗੌਰਵ ਜੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਗਲਤ ਰਾਜਨੀਤੀ ਹੈ। ਅਸਾਮ ਦੇ ਲੋਕ ਜਾਣਦੇ ਹਨ ਕਿ ਦੂਜੇ ਪਾਸੇ ਦੇ ਲੋਕ ਉਨ੍ਹਾਂ ਤੋਂ ਡਰਦੇ ਹਨ। ਉਹ ਸਹੀ ਰਸਤੇ 'ਤੇ ਹਨ। ਇਹ ਉਨ੍ਹਾਂ ਲਈ ਸਤਿਕਾਰ ਦਾ ਮਾਮਲਾ ਹੈ। ਅੱਜ ਪ੍ਰਿਅੰਕਾ ਗਾਂਧੀ ਦੇ ਅਸਾਮ ਦੌਰੇ ਦਾ ਦੂਜਾ ਦਿਨ ਹੈ। ਸਵੇਰੇ ਉਹ ਗੁਹਾਟੀ ਦੇ ਨੇੜੇ ਸੋਨਾਪੁਰ ਪਹੁੰਚੀ ਸੀ ਤੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ