JALANDHAR WEATHER

ਫੇਜ਼-11 ਕਤਲ ਕਾਂਡ : ਗੁਰਸੇਵਕ ਸਿੰਘ ਮਾਮਲੇ ’ਚ ਮੁੱਖ ਮੁਲਜ਼ਮ ਸਮੇਤ 4 ਕਾਬੂ

ਐੱਸ.ਏ.ਐੱਸ. ਨਗਰ, 23 ਫਰਵਰੀ (ਕਪਿਲ ਵਧਵਾ) – ਮੁਹਾਲੀ ਦੇ ਥਾਣਾ ਫੇਜ਼-11 ਦੇ ਇਲਾਕੇ ਵਿਚ ਸ਼ਿਵਰਾਤਰੀ ਮੌਕੇ ਨੌਜਵਾਨ ਗੁਰਸੇਵਕ ਸਿੰਘ ਦੇ ਕਤਲ ਮਾਮਲੇ ਵਿਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਮੁਹਾਲੀ ਪੁਲਿਸ ਨੇ ਮੁੱਖ ਮੁਲਜ਼ਮ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੌਰਵ, ਮੋਨਾ, ਕੇਸ਼ਵ ਅਤੇ ਸਰਵਣ ਵਜੋਂ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਮੁਲਜ਼ਮ ਨਿਪਾਲ ਬਾਰਡਰ ਰਾਹੀਂ ਦੇਸ਼ ਤੋਂ ਫਰਾਰ ਹੋਣ ਦੀ ਫਿਰਾਕ ਵਿਚ ਸਨ। ਪੁਲਿਸ ਨੇ ਇਨ੍ਹਾਂ ਨੂੰ ਉੱਤਰ ਪ੍ਰਦੇਸ਼ ਦੇ ਹਰਦੋਈ ਇਲਾਕੇ ਤੋਂ ਉਸ ਵੇਲੇ ਕਾਬੂ ਕੀਤਾ ਜਦੋਂ ਇਹ ਭੱਜਣ ਦੀ ਤਿਆਰੀ ਕਰ ਰਹੇ ਸਨ। ਇਹ ਕਾਰਵਾਈ ਐੱਸ.ਐੱਸ.ਪੀ. ਮੁਹਾਲੀ ਹਰਮਨਦੀਪ ਸਿੰਘ ਹਾਂਸ ਦੇ ਨਿਰਦੇਸ਼ਾਂ ’ਤੇ ਗਠਿਤ ਵਿਸ਼ੇਸ਼ ਟੀਮ ਵਲੋਂ ਅੰਜਾਮ ਦਿੱਤੀ ਗਈ।

ਸੂਤਰਾਂ ਮੁਤਾਬਕ ਜਦੋਂ ਪੁਲਿਸ ਪਾਰਟੀ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ ਲਈ ਪੁੱਜੀ ਤਾਂ ਇਕ ਮੁਲਜ਼ਮ ਵਲੋਂ ਕਿਰਚ ਨਾਲ ਇਕ ਇੰਸਪੈਕਟਰ ’ਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਪੁਲਿਸ ਪਾਰਟੀ ਨੇ ਸਿਆਣਪ ਅਤੇ ਤੁਰੰਤ ਕਾਰਵਾਈ ਨਾਲ ਹਾਲਾਤ ਨੂੰ ਕਾਬੂ ਵਿਚ ਕਰ ਲਿਆ।

ਪੁਲਿਸ ਨੇ ਫਿਲਮੀ ਅੰਦਾਜ਼ ਵਿਚ ਗ੍ਰਿਫ਼ਤਾਰੀ ਕਰਦੇ ਹੋਏ ਇਕ ਮੁਲਜ਼ਮ ਦੀ ਪਛਾਣ ਕਰਨ ਲਈ ‘ਕੇਸ਼ਵ’ ਦਾ ਨਾਮ ਪੁਕਾਰਿਆ। ਜਵਾਬ ਮਿਲਣ ‘ਤੇ ਤੁਰੰਤ ਉਸਨੂੰ ਦਬੋਚ ਲਿਆ ਗਿਆ ਅਤੇ ਬਾਕੀਆਂ ਨੂੰ ਵੀ ਕਾਬੂ ਕਰ ਲਿਆ ਗਿਆ।

ਪੁਲਿਸ ਅਧਿਕਾਰੀਆਂ ਮੁਤਾਬਕ ਅੱਜ ਮੁਲਜ਼ਮਾਂ ਨੂੰ ਮੁਹਾਲੀ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਕਤਲ ਕਾਂਡ ਸੰਬੰਧੀ ਹੋਰ ਪੁੱਛਗਿੱਛ ਕੀਤੀ ਜਾ ਸਕੇ। ਮਾਮਲੇ ਦੀ ਜਾਂਚ ਜਾਰੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ