JALANDHAR WEATHER

ਪੈਸੇ ਨਾ ਦੇਣ ‘ਤੇ ਫਾਇਰਿੰਗ, ਪਿੰਡ ਵਿਚ ਦਹਿਸ਼ਤ ਦਾ ਮਾਹੌਲ

ਚੋਗਾਵਾਂ/ਅੰਮ੍ਰਿਤਸਰ, 24 ਫਰਵਰੀ (ਗੁਰਵਿੰਦਰ ਸਿੰਘ ਕਲਸੀ)- ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਵਣੀਏਕੇ ਵਿਖੇ ਪੈਸੇ ਨਾ ਦੇਣ ਉਤੇ ਇਕ ਵਿਅਕਤੀ ਵਲੋਂ ਦੁਕਾਨ ਉਤੇ ਸਿੱਧੀਆਂ ਗੋਲੀਆਂ ਚਲਾਉਣ ਦੀ ਖਬਰ ਸਾਹਮਣੇ ਆਈ ਹੈ।

ਇਸ ਸੰਬੰਧੀ ਦੋਸ਼ ਲਗਾਉਂਦਿਆਂ ਪਿੰਡ ਵਣੀਏਕੇ ਦੇ ਗੁਰਪਾਲ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਦੀ ਕੋਠੀ ਉੱਪਰ ਰਾਤ ਡੇਢ ਵਜੇ ਦੇ ਕਰੀਬ ਪਿੰਡ ਕਮਾਸਕ ਦੇ ਇਕ ਵਿਅਕਤੀ ਗੋਲੀਆਂ ਚਲਾ ਕੇ ਫਰਾਰ ਹੋ ਗਿਆ । ਉਕਤ ਵਿਅਕਤੀ ਵਲੋਂ 50 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ। ਅੱਜ ਫਿਰ ਗੋਰੂ ਵਲੋਂ ਆਪਣੀ ਮਾਤਾ ਦੀ ਲਾਈਸੈਂਸੀ ਰਾਈਫਲ ਲੈ ਕੇ ਸਾਡੇ ਘਰ ਦੇ ਬਾਹਰ ਵਾਰ ਗੇੜੀਆਂ ਮਾਰੀਆਂ ਗਈਆਂ । ਸਾਡੇ ਖੇਤਾਂ ਵਿਚ ਲੱਗੇ ਟਰਾਂਸਫਾਰਮਰ ਉਤੇ ਗੋਲੀਆਂ ਮਾਰੀਆਂ ਗਈਆਂ। ਪਿੰਡ ਦੇ ਚੌਕ ਵਿਚ ਮੇਰੇ ਤਾਏ ਦੇ ਬੇਟੇ ਹਰਪ੍ਰੀਤ ਸਿੰਘ, ਜਿਸ ਦੀ ਖਾਦ ਦੀ ਦੁਕਾਨ ਹੈ, ਉਸ ਕੋਲੋਂ ਵੀ ਪੈਸਿਆਂ ਦੀ ਮੰਗ ਕੀਤੀ ਗਈ। ਪੈਸੇ ਨਾ ਦੇਣ ਉਤੇ ਰਾਈਫ਼ਲ ਨਾਲ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ ਗਈਆਂ। ਹਰਪ੍ਰੀਤ ਸਿੰਘ ਨੇ ਦੁਕਾਨ ਵਿੱਚ ਲੁੱਕ ਕੇ ਆਪਣੀ ਜਾਨ ਬਚਾਈ ।

ਇਸ ਮੌਕੇ ਗੁਰਪਾਲ ਸਿੰਘ, ਹਰਪ੍ਰੀਤ ਸਿੰਘ, ਡਾ. ਹਰਵਿੰਦਰ ਸਿੰਘ, ਗੁਰਯਾਰ ਸਿੰਘ ਨੇ ਕਿਹਾ ਕਿ ਜੇਕਰ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਉਹ ਜਥੇਬੰਦੀ ਨੂੰ ਲੈ ਕੇ ਅਗਲਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਸੰਬੰਧੀ ਪੁਲਿਸ ਥਾਣਾ ਲੋਪੋਕੇ ਵਿਖੇ ਲਿਖਤੀ ਦਰਖਾਸਤ ਦਿੱਤੀ ਗਈ । ਥਾਣਾ ਲੋਪੋਕੇ ਦੀ ਪੁਲਿਸ ਵਲੋਂ ਮੌਕਾ ਵੇਖ ਕੇ ਦੋਸ਼ੀ ਸੁਖਰਾਜ ਸਿੰਘ ਉਰਫ ਗੋਰੂ ਖਿਲਾਫ ਧਾਰਾ 109, 359 (2) ਬੀ. ਐਨ.ਐਸ., 25,27-54-59 ਅਸਲਾ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਦੋਸ਼ੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ