JALANDHAR WEATHER

ਹਲਕਾ ਇੰਚਾਰਜ ਸੋਨੀਆ ਮਾਨ ਨੇ ਸਰਬ-ਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਵੰਡੇ ਚੈੱਕ

ਚੋਗਾਵਾਂ/ਅੰਮ੍ਰਿਤਸਰ, 24 ਫਰਵਰੀ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾ ਸਾਂਸੀ ਅਧੀਨ ਆਉਂਦੇ ਪਿੰਡ ਸ਼ਹੂਰਾ ਵਿਖੇ ਬਲਾਕ ਪ੍ਰਧਾਨ ਅੰਮ੍ਰਿਤਪਾਲ ਸਿੰਘ ਸ਼ਹੂਰਾ, ਬਲਾਕ ਪ੍ਰਧਾਨ ਗੁਲਜ਼ਾਰ ਸਿੰਘ ਫੌਜੀ ਤੇ ਬਲਾਕ ਪ੍ਰਧਾਨ ਪ੍ਰਗਟ ਸਿੰਘ ਬੱਚੀਵਿੰਡ ਦੀ ਅਗਵਾਈ ਹੇਠ ਸਰਪੰਚ ਸਾਉਣ ਸਿੰਘ ਸ਼ਹੂਰਾ ਦੇ ਗ੍ਰਹਿ ਵਿਖੇ ਸਰਬ- ਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਲੱਖਾਂ ਦੇ ਚੈੱਕ ਵੰਡੇ ਗਏ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ। ਇਸ ਮੌਕੇ 30 ਪਿੰਡਾਂ ਦੀਆਂ ਪੰਚਾਇਤਾਂ ਦੇ ਰੂਬਰੂ ਹੁੰਦਿਆਂ ਹਲਕਾ ਰਾਜਾਸਾਂਸੀ ਦੀ ਇੰਚਾਰਜ ਮੈਡਮ ਸੋਨੀਆ ਮਾਨ ਨੇ ਕਿਹਾ ਕਿ ਪਿੰਡ ਸ਼ਹੂਰਾ ਦੇ ਸਰਪੰਚ ਸਾਉਣ ਸਿੰਘ, ਸਰਪੰਚ ਹਰਪ੍ਰੀਤ ਸਿੰਘ ਦਲੇਰ ਚੇਲੇਕੇ, ਸਰਪੰਚ ਸੁਰਜੀਤ ਸਿੰਘ ਮੂਲਾਕੋਟ ਸਮੇਤ ਸਰਬ ਸੰਮਤੀ ਨਾਲ ਚੁਣੀਆਂ 10 ਪੰਚਾਇਤਾਂ ਨੂੰ 5-5 ਲੱਖ ਦੇ ਚੈੱਕ ਵੰਡੇ ਗਏ। ਉਨ੍ਹਾਂ ਕਿਹਾ ਕਿ ਸਰਬ ਸੰਮਤੀ ਨਾਲ ਪੰਚਾਇਤ ਦੀ ਚੋਣ ਕਰਨ ਵਾਲੇ ਪਿੰਡਾਂ 'ਚ ਵੱਧ ਤੋਂ ਵੱਧ ਵਿਕਾਸ ਕਾਰਜ ਕਰਵਾਏ ਜਾਣ।

ਇਸ ਮੌਕੇ ਉਨ੍ਹਾਂ ਸਮੂਹ ਪੰਚਾਇਤਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਉਨ੍ਹਾਂ ਨਾਲ ਬੀ.ਡੀ.ਓ. ਦਫਤਰ ਚੋਗਾਵਾਂ, ਬਿਜਲੀ ਮਹਿਕਮੇ ਸਮੇਤ ਸਮੁੱਚੇ ਅਧਿਕਾਰੀ ਹਾਜ਼ਰ ਸਨ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਪਿੰਡ ਦੇ ਵਿਕਾਸ ਕਾਰਜ ਤੇਜ਼ ਕਰਨ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਜਲਦ ਹੱਲ ਕਰਨ ਲਈ ਕਿਹਾ। ਇਸ ਮੌਕੇ ਮਹਿਲਾ ਵਿੰਗ ਕੋਆਡੀਨੇਟਰ ਰਵਲੀਨ ਕੌਰ, ਰੇਸ਼ਮ ਵੜੈਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ,ਵੀਡੀਓ ਭੁਪਿੰਦਰ ਸਿੰਘ, ਸੁਖਦੀਪ ਸਿੰਘ ਛੀਨਾ, ਸਰਪੰਚ ਗੁਰਭੇਜ ਸਿੰਘ ਸ਼ਾਹ, ਸੁਖਬੀਰ ਸਿੰਘ, ਲਖਬੀਰ ਸਿੰਘ ਮੰਝ, ਸਰਪੰਚ ਗੁਰਭੇਜ ਸਿੰਘ ਬੱਚੀਵਿੰਡ, ਸਾਹਿਬ ਸਿੰਘ, ਜੋਧਾ ਸਿੰਘ, ਬਲਾਕ ਪ੍ਰਧਾਨ ਜਰਮਨਜੀਤ ਸਿੰਘ ਕਾਵੇ, ਗੁਰਭੇਜ ਸਿੰਘ ਹਰਜਿੰਦਰ ਸਿੰਘ, ਕੁਲਦੀਪ ਸਿੰਘ, ਪ੍ਰਧਾਨ ਗੁਰਪਾਲ ਸਿੰਘ, ਸੈਕਟਰੀ ਹਰਵਿੰਦਰ ਸਿੰਘ,ਦਵਿੰਦਰ ਸਿੰਘ ਡੱਲੇਕੇ ਸਰਪੰਚ,ਸਰਪੰਚ ਜਸਪਾਲ ਸਿੰਘ ਮਿੰਟੂ ਭੀਲੋਵਾਲ ਕੱਚਾ ਆਦਿ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ