JALANDHAR WEATHER

ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਹੋਲੀ ਦਾ ਤਿਉਹਾਰ

ਸੁਲਤਾਨਪੁਰ ਲੋਧੀ (ਕਪੂਰਥਲਾ)/ਗੁਰੂ ਹਰਸਹਾਏ (ਫ਼ਿਰੋਜ਼ਪੁਰ)/ਪਾਤੜਾਂ (ਪਟਿਆਲਾ), 4 ਮਾਰਚ (ਥਿੰਦ/ਕਪਿਲ ਕੰਧਾਰੀ/ਗੁਰਇਕਬਾਲ ਸਿੰਘ ਖ਼ਾਲਸਾ) - ਰੰਗਾਂ ਅਤੇ ਖੁਸ਼ੀਆਂ ਦਾ ਪ੍ਰਤੀਕ ਹੋਲੀ ਦਾ ਤਿਉਹਾਰ ਹਲਕਾ ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ ਪਾਸ ਇਲਾਕਿਆਂ ਵਿਚ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਨੌਜਵਾਨਾਂ ਅਤੇ ਬੱਚਿਆਂ ਵਲੋਂ ਟੋਲੀਆਂ ਬਣਾ ਕੇ ਇਕ ਦੂਜੇ ਉੱਪਰ ਰੰਗ ਪਾਏ ਜਾ ਰਹੇ ਹਨ।ਕਈ ਥਾਵਾਂ 'ਤੇ ਢੋਲ ਦੇ ਡਗੇ 'ਤੇ ਨੌਜਵਾਨਾਂ ਵਲੋਂ ਭੰਗੜੇ ਪਾਏ ਜਾ ਰਹੇ ਹਨ। ਸਵੇਰ ਤੋਂ ਹੀ ਲੋਕ ਘਰਾਂ ਵਿਚ ਜਾ ਕੇ ਇਕ ਦੂਜੇ ਨੂੰ ਰੰਗ ਲਾ ਰਹੇ ਅਤੇ ਹੋਲੀ ਦੀਆਂ ਮੁਬਾਰਕਾਂ ਦੇ ਰਹੇ ਹਨ। ਦੁਕਾਨਾਂ ਉੱਪਰ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੀ ਵਰਤੋਂ ਹੋ ਰਹੀ ਹੈ। ਹਲਕੇ ਦੇ ਵੱਖ ਵੱਖ ਪਿੰਡਾਂ ਬੂਲਪੁਰ, ਠੱਟਾ ਨਵਾਂ, ਟਿੱਬਾ, ਮਸੀਤਾਂ, ਹੈਬਤਪੁਰ,ਦਰੀਏਵਾਲ, ਨੱਥੂਪੁਰ ਆਦਿ ਵਿਚ ਹੋਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।
ਇਸੇ ਤਰਾਂ ਗੁਰੂ ਹਰਸਹਾਏ ਵਿਖੇ ਵੀ ਸਵੇਰ ਤੋਂ ਹੀ ਬੱਚਿਆਂ ਵਿਚ ਹੋਲੀ ਨੂੰ ਲੈ ਕੇ ਖਾਸਾ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਉਹ ਰੰਗ-ਗੁਲਾਲ ਨਾਲ ਇਕ ਦੂਜੇ ਨੂੰ ਰੰਗਦੇ ਹੋਏ “ਹੋਲੀ ਹੈ” ਦੇ ਨਾਅਰੇ ਲਗਾਉਂਦੇ ਨਜ਼ਰ ਆਏ।ਮੁਹੱਲਿਆਂ ਅਤੇ ਗਲੀਆਂ ਵਿਚ ਬੱਚਿਆਂ ਨੇ ਟੋਲੀਆਂ ਬਣਾਕੇ ਇਕ ਦੂਜੇ ਦੇ ਘਰ ਜਾ ਕੇ ਹੋਲੀ ਦੀਆਂ ਵਧਾਈਆਂ ਦਿੱਤੀਆਂ। ਨੌਜਵਾਨਾਂ ਨੇ ਵੀ ਇਸ ਮੌਕੇ ਡੀਜੇ ਦੀ ਧੁਨ ‘ਤੇ ਨੱਚ ਗਾਣਾ ਕਰਦੇ ਹੋਏ ਤਿਉਹਾਰ ਦੀ ਰੌਣਕ ਵਧਾਈ। ਕਈ ਥਾਵਾਂ ‘ਤੇ ਰੰਗਾਂ ਨਾਲ ਨਾਲ ਫੁੱਲਾਂ ਦੀ ਹੋਲੀ ਵੀ ਖੇਡੀ ਗਈ, ਜਿਸ ਨਾਲ ਮਾਹੌਲ ਖੁਸ਼ਗਵਾਰ ਬਣਿਆ ਰਿਹਾ।
ਮਾਪਿਆਂ ਅਤੇ ਵੱਡਿਆਂ ਨੇ ਵੀ ਬੱਚਿਆਂ ਨੂੰ ਪਿਆਰ ਭਰੀਆਂ ਅਸੀਸਾਂ ਦਿੱਤੀਆਂ ਅਤੇ ਆਪਸੀ ਰੰਜਿਸ਼ਾਂ ਭੁਲਾ ਕੇ ਇਕ ਦੂਜੇ ਨੂੰ ਗਲੇ ਮਿਲ ਕੇ ਤਿਉਹਾਰ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ।ਇਸ ਮੌਕੇ ਸ਼ਹਿਰ ਵਾਸੀਆ ਵਲੋ ਮਠਿਆਈਆਂ ਵੰਡ ਕੇ ਖੁਸ਼ੀਆਂ ਮਨਾਈਆਂ ਗਈਆਂ। ਲੋਕਾਂ ਨੇ ਪਾਣੀ ਦੀ ਬਚਤ ਅਤੇ ਸੁਰੱਖਿਅਤ ਹੋਲੀ ਮਨਾਉਣ ਦਾ ਸੰਦੇਸ਼ ਵੀ ਦਿੱਤਾ। 
ਇਸ ਤੋਂ ਇਲਾਵਾ ਰੰਗਾਂ ਦੇ ਤਿਉਹਾਰ ਹੋਲੀ ਮੌਕੇ ਅੱਜ ਪਾਤੜਾਂ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਤੇ ਇਲਾਕੇ ਅੰਦਰ ਬੱਚਿਆਂ ਨੇ ਇਕ ਦੂਜੇ ਨੂੰ ਰੰਗ ਲਗਾ ਕੇ ਹੋਲੀ ਦਾ ਤਿਉਹਾਰ ਮਨਾਇਆ। ਇਸ ਮੌਕੇ ਬੱਚਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਰੰਗਾਂ ਦੇ ਤਿਉਹਾਰ ਹੋਲੀ ਦੀ ਸਾਰਾ ਸਾਲ ਉਡੀਕ ਰਹਿੰਦੀ ਹੈ ਕਿਉਂਕਿ ਇਸ ਰੰਗਾਂ ਦੇ ਤਿਉਹਾਰ ਮੌਕੇ ਉਹ ਆਪਣੇ ਦੋਸਤਾਂ ਨਾਲ ਅਤੇ ਰਿਸ਼ਤੇਦਾਰਾਂ ਨਾਲ ਇਕ ਦੂਸਰੇ ਨੂੰ ਰੰਗ ਲਗਾ ਕੇ ਹੋਲੀ ਮਨਾਉਂਦੇ ਹਨ।ਇਸ ਤੋਂ ਇਲਾਵਾ ਰੰਗਾਂ ਦੇ ਤਿਉਹਾਰ ਹੋਲੀ ਮੌਕੇ ਅੱਜ ਪਾਤੜਾਂ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਤੇ ਇਲਾਕੇ ਅੰਦਰ ਬੱਚਿਆਂ ਨੇ ਇਕ ਦੂਜੇ ਨੂੰ ਰੰਗ ਲਗਾ ਕੇ ਹੋਲੀ ਦਾ ਤਿਉਹਾਰ ਮਨਾਇਆ। ਇਸ ਮੌਕੇ ਬੱਚਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਰੰਗਾਂ ਦੇ ਤਿਉਹਾਰ ਹੋਲੀ ਦੀ ਸਾਰਾ ਸਾਲ ਉਡੀਕ ਰਹਿੰਦੀ ਹੈ ਕਿਉਂਕਿ ਇਸ ਰੰਗਾਂ ਦੇ ਤਿਉਹਾਰ ਮੌਕੇ ਉਹ ਆਪਣੇ ਦੋਸਤਾਂ ਨਾਲ ਅਤੇ ਰਿਸ਼ਤੇਦਾਰਾਂ ਨਾਲ ਇਕ ਦੂਸਰੇ ਨੂੰ ਰੰਗ ਲਗਾ ਕੇ ਹੋਲੀ ਮਨਾਉਂਦੇ ਹਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ