JALANDHAR WEATHER

ਸਰਪੰਚ ਹੱਤਿਆ ਮਾਮਲੇ 'ਚ ਵਿਚ ਲੁੜੀੰਦੇ ਦੋ ਮੁਲਜ਼ਮ ਪੁਲਿਸ ਮੁੱਠਭੇੜ ਵਿਚ ਜ਼ਖ਼ਮੀ

 ਚੋਹਲਾ ਸਾਹਿਬ (ਤਰਨਤਾਰਨ), 4 ਮਾਰਚ (ਬਲਵਿੰਦਰ ਸਿੰਘ) - ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਪਿੰਡ ਘੜਕਾ ਵਿਖੇ ਪੁਲਿਸ ਅਤੇ ਲੁੜੀੰਦੇ ਮੁਲਜ਼ਮਾਂ ਵਿਚਕਾਰ ਹੋਈ ਮੁੱਠਭੇੜ ਵਿਚ ਦੋ ਮੁਲਜ਼ਮਾਂ ਦੇ ਜ਼ਖ਼ਮੀ ਹੋਣ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ। ਇਕੱਤਰ ਜਾਣਕਾਰੀ ਮੁਤਾਬਿਕ ਪਿੰਡ ਘੜਕਾ ਦੇ ਮੰਡ ਖੇਤਰ ਵਿਚ ਪੁਲਿਸ ਪਾਰਟੀ ਨੂੰ ਮਿਲੀ ਇਤਲਾਹ ਤੋਂ ਬਾਅਦ ਪੁਲਿਸ ਪਾਰਟੀ ਨੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲਿਸ ਪਾਰਟੀ ਨੂੰ ਪਤਾ ਲੱਗਾ ਕਿ ਦੋ ਲੋੜੀਦੇ ਮੁਲਜ਼ਮ ਇਥੇ ਘੜਕਾ ਤੋਂ ਸੁਲਤਾਨਪੁਰ ਨੂੰ ਜਾਂਦੇ ਰੋਡ ਦੇ ਨਜ਼ਦੀਕ ਇਕ ਬੰਬੀ ਦੇ ਕਮਰੇ ਵਿਚ ਲੁਕੇ ਹੋਏ ਹਨ। ਜਦ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਬਾਹਰ ਆਉਣ ਲਈ ਕਿਹਾ ਤਾਂ ਉਨ੍ਹਾਂ ਨੇ ਪੁਲਿਸ ਪਾਰਟੀ 'ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ।ਪੁਲਿਸ ਵਲੋਂ ਕੀਤੀ ਗਈ ਜਵਾਬੀ ਫਾਇਰਿੰਗ ਵਿਚ ਇਹ ਦੋਵੇਂ ਮੁਲਜ਼ਮ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪੁਲਿਸ ਪਾਰਟੀ ਵਲੋਂ ਤੁਰੰਤ ਸਿਵਲ ਹਸਪਤਾਲ ਤਰਨਤਾਰਨ ਵਿਖੇ ਭਰਤੀ ਕਰਾਇਆ ਗਿਆ । ਜ਼ਖ਼ਮੀ ਹੋਏ ਦੋਵਾਂ ਮੁਲਜ਼ਮਾਂ ਦੀ ਪਹਿਚਾਣ ਗੁਰਦੇਵ ਸਿੰਘ ਬਾਬਾ ਵਾਸੀ ਸ੍ਰੀ ਖਡੂਰ ਸਾਹਿਬ ਖਡੂਰ ਅਤੇ ਮਨਪ੍ਰੀਤ ਸਿੰਘ ਮੰਨਾ ਵਾਸੀ ਵਰਪਾਲ ਵਜੋਂ ਹੋਈ ਹੈ। ਪੁਲਿਸ ਪਾਰਟੀ ਨੇ ਦੱਸਿਆ ਕਿ ਇਹ ਦੋਵੇਂ ਮੁਲਜਮ ਸਰਪੰਚ ਹੱਤਿਆ ਕੇਸ ਵਿਚ ਲੁੜੀਂਦੇ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ