ਭਾਜਪਾ ਨੂੰ ਲੱਗਦਾ ਹੈ, ਸ਼ਰਾਬ ਤੋਂ ਬਿਨਾਂ ਹੋਲੀ ਨਹੀਂ ਮਨਾਈ ਜਾ ਸਕਦੀ - ਹੋਲੀ 'ਤੇ ਦਿੱਲੀ ਵਿਚ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਣ ਨੂੰ ਲੈ ਕੇ ਸਿਸੋਦੀਆ
ਨਵੀਂ ਦਿੱਲੀ, 4 ਮਾਰਚ - 'ਆਪ' ਨੇਤਾ ਮਨੀਸ਼ ਸਿਸੋਦੀਆ ਦਾ ਕਹਿਣਾ ਹੈ, "ਇਹ 'ਆਪ' ਲਈ ਸੱਚਮੁੱਚ ਖ਼ਾਸ ਹੋਲੀ ਹੈ। ਕਾਜਲ ਕੀ ਕੋਠਰੀ ਸੇ ਨਿਕਲ ਕੇ, ਬਿਨਾ ਕਾਲਖ ਕੇ 'ਆਪ' ਅਤੇ 'ਆਪ' ਨੇਤਾ ਆਉਣ ਵਾਲੇ ਹਨ। ਇਹ ਸਾਡੇ ਲਈ ਬਹੁਤ ਵੱਡੀ ਗੱਲ ਹੈ। ਇਸ ਲਈ, ਅਰਵਿੰਦ ਕੇਜਰੀਵਾਲ, ਸੰਜੇ ਸਿੰਘ, ਸੌਰਭ ਭਾਰਦਵਾਜ, ਆਤਿਸ਼ੀ ਅਤੇ ਗੋਪਾਲ ਸਾਰੇ ਇੱਥੇ ਮਨਾਉਣਗੇ..."ਇਸ ਹੋਲੀ 'ਤੇ ਦਿੱਲੀ ਵਿਚ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਣ 'ਤੇ ਉਹ ਕਹਿੰਦੇ ਹਨ, "ਇਹ ਬਦਕਿਸਮਤੀ ਦੀ ਗੱਲ ਹੈ ਕਿ ਭਾਜਪਾ ਨੇ ਹੋਲੀ ਨੂੰ 'ਮਧੂਸ਼ਾਲਾ ਕਾ ਤਿਉਹਾਰ' ਵਿਚ ਬਦਲ ਦਿੱਤਾ ਹੈ। ਹੋਲੀ ਰੰਗਾਂ ਦਾ ਤਿਉਹਾਰ ਹੈ, ਮਸਤੀ ਦਾ। ਮਸਤੀ ਦਿਲੋਂ ਮੇ ਆਤੀ ਹੈ, ਨਸ਼ੇ ਮੇ ਨਹੀਂ। ਭਾਜਪਾ ਨੂੰ ਲੱਗਦਾ ਹੈ ਕਿ ਸ਼ਰਾਬ ਤੋਂ ਬਿਨਾਂ ਹੋਲੀ ਨਹੀਂ ਮਨਾਈ ਜਾ ਸਕਦੀ..."।
;
;
;
;
;
;
;
;