JALANDHAR WEATHER

ਭਾਰਤ ਤੋਂ ਪਰਤ ਰਹੇ ਈਰਾਨੀ ਜੰਗੀ ਜਹਾਜ਼ 'ਤੇ ਅਮਰੀਕਾ ਦਾ ਹਮਲਾ

ਤੇਲ ਅਵੀਵ, 5 ਮਾਰਚ- ਅੱਜ ਅਮਰੀਕਾ-ਇਜ਼ਰਾਈਲ-ਈਰਾਨ ਯੁੱਧ ਦਾ ਪੰਜਵਾਂ ਦਿਨ ਹੈ। ਅਮਰੀਕਾ ਨੇ ਸ਼੍ਰੀਲੰਕਾ ਦੇ ਨੇੜੇ ਭਾਰਤ ਤੋਂ ਵਾਪਸ ਆ ਰਹੇ ਈਰਾਨੀ ਜੰਗੀ ਜਹਾਜ਼ ਆਇਰਿਸ ਦੇਨਾ 'ਤੇ ਹਮਲਾ ਕਰਕੇ ਡੁਬੋ ਦਿੱਤਾ ਹੈ। ਸ੍ਰੀਲੰਕਾ ਸਰਕਾਰ ਦੇ ਅਨੁਸਾਰ ਹੁਣ ਤੱਕ ਇਸ ਹਮਲੇ ਵਿਚ 87 ਈਰਾਨੀ ਮਲਾਹ ਮਾਰੇ ਗਏ ਹਨ।

ਅਮਰੀਕੀ ਰੱਖਿਆ ਸਕੱਤਰ ਪੀਟ ਹੇਗਸੇਥ ਨੇ ਕਿਹਾ ਕਿ ਇਕ ਅਮਰੀਕੀ ਪਣਡੁੱਬੀ ਨੇ ਹਿੰਦ ਮਹਾਸਾਗਰ ਵਿਚ ਈਰਾਨੀ ਜਹਾਜ਼ ਨੂੰ ਟਾਰਪੀਡੋ ਕਰਕੇ ਡੁਬੋ ਦਿੱਤਾ। ਸ੍ਰੀਲੰਕਾ ਦੀ ਜਲ ਸੈਨਾ ਨੇ 32 ਜ਼ਖਮੀ ਮਲਾਹਾਂ ਨੂੰ ਬਚਾਇਆ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ। ਜਹਾਜ਼ 'ਤੇ ਲਗਭਗ 180 ਮਲਾਹ ਸਵਾਰ ਸਨ। ਲਾਪਤਾ ਲੋਕਾਂ ਦਾ ਪਤਾ ਲਗਾਉਣ ਲਈ ਖੋਜ ਅਤੇ ਬਚਾਅ ਕਾਰਜ ਚੱਲ ਰਿਹਾ ਹੈ। ਈਰਾਨੀ ਜੰਗੀ ਜਹਾਜ਼ ਪਿਛਲੇ ਮਹੀਨੇ ਭਾਰਤ ਦੇ ਵਿਸ਼ਾਖਾਪਟਨਮ ਵਿਚ ਆਯੋਜਿਤ 2026 ਅੰਤਰਰਾਸ਼ਟਰੀ ਫਲੀਟ ਸਮੀਖਿਆ ਤੋਂ ਵਾਪਸ ਆ ਰਿਹਾ ਸੀ।

ਸ੍ਰੀਲੰਕਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਦਦ ਲਈ ਸੁਨੇਹਾ ਬੁੱਧਵਾਰ ਨੂੰ ਸਵੇਰੇ 6 ਤੋਂ 7 ਵਜੇ (ਭਾਰਤੀ ਸਮੇਂ) ਦੇ ਵਿਚਕਾਰ ਭੇਜਿਆ ਗਿਆ ਸੀ। ਜਹਾਜ਼ ਦੱਖਣੀ ਸ਼੍ਰੀਲੰਕਾ ਦੇ ਗਾਲੇ ਸ਼ਹਿਰ ਤੋਂ ਲਗਭਗ 40 ਸਮੁੰਦਰੀ ਮੀਲ (ਲਗਭਗ 75 ਕਿਲੋਮੀਟਰ) ਦੂਰ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ