JALANDHAR WEATHER

ਬਾਜਵਾ ਵਲੋਂ ਵਿੱਤੀ ਸਾਲ 2023-24 ਦੀ ਕੈਗ ਦੀ ਪੈਂਡਿੰਗ ਰਿਪੋਰਟ ਨੂੰ ਵਿਧਾਨ ਸਭਾ ਅੱਗੇ ਰੱਖਣ ਦੀ ਮੰਗ

 ਚੰਡੀਗੜ੍ਹ, 9 ਮਾਰਚ- ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਦੇ ਸੀਨੀਅਰ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਦੇ ਸੀਨੀਅਰ ਲੀਡਰਾਂ ਦੇ ਇਕ ਵਫਦ ਨੂੰ ਲੈ ਕੇ ਅੱਜ ਪੰਜਾਬ ਦੇ ਗਵਰਨਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਰਾਜਪਾਲ ਨੂੰ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ 3 ਸਾਲ ਤੋਂ ਕੈਗ ਦੀ ਰਿਪੋਰਟ ਵਿਧਾਨ ਸਭਾ ਵਿਚ ਪੇਸ਼ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਕੈਗ ਰਿਪੋਰਟ ਨੂੰ ਪੇਸ਼ ਕਰਨ ਤੋਂ ਟਾਲ਼ਾ ਵੱਟ ਰਹੀ ਹੈ। ਬਾਜਵਾ ਨੇ ਇਸ ਮੌਕੇ ਗਵਰਨਰ ਨੂੰ ਸਾਲ 2023-2024 ਦੀ ਕੈਗ ਦੀ ਪੈਂਡਿੰਗ ਰਿਪੋਰਟ ਤੇ ਵਿੱਤ ਅਤੇ ਨਿਯੋਜਨ ਖਾਤਿਆਂ ਨੂੰ ਤੁਰੰਤ ਪੰਜਾਬ ਵਿਧਾਨ ਸਭਾ ਦੇ ਸਾਹਮਣੇ ਰੱਖਣ ਦੀ ਮੰਗ ਕੀਤੀ ਹੈ।

ਬਾਜਵਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਰਾਜਪਾਲ ਤੋਂ ਮੰਗ ਕੀਤੀ ਹੈ ਕਿ ਜਦੋਂ ਤੱਕ ਸੰਵਿਧਾਨਕ ਰਿਪੋਰਟ ਨਹੀਂ ਆਉਂਦੀ, ਉਦੋਂ ਤੱਕ ਵਿੱਤ ਬਿੱਲ 'ਤੇ ਦਸਤਖਤ ਕਰਨਾ ਸਹੀ ਨਹੀਂ ਹੋਵੇਗਾ। 2 ਸਾਲਾਂ ਦੀ ਆਡਿਟ ਰਿਪੋਰਟ ਪਹਿਲਾਂ ਆ ਚੁੱਕੀ ਹੈ ਜਦੋਂ ਕਿ ਤੀਜੀ ਰਿਪੋਰਟ ਕੁਝ ਦਿਨ ਪਹਿਲਾਂ ਆ ਚੁੱਕੀ ਹੈ ਜਿਸ 'ਤੇ ਦਸਤਖਤ ਹੋਣੇ ਬਾਕੀ ਹਨ, ਇਸ ਲਈ ਜਦੋਂ ਤੱਕ ਬਹੀ ਨੂੰ ਜਨਤਕ ਨਹੀਂ ਕੀਤਾ ਜਾਂਦਾ, ਅਸੀਂ ਵਿੱਤੀ ਸਥਿਤੀ ਨੂੰ ਕਿਵੇਂ ਸਮਝ ਸਕਦੇ ਹਾਂ। ਅਸੀਂ ਕਿਹਾ ਹੈ ਕਿ ਤੁਹਾਨੂੰ ਉਹ ਆਡਿਟ ਰਿਪੋਰਟ ਪੇਸ਼ ਕਰਨੀ ਚਾਹੀਦੀ ਹੈ ਜਿਸ ਵਿਚ ਤੁਹਾਡੀ ਸਰਕਾਰ ਅੰਕੜੇ ਦਿਖਾ ਰਹੀ ਹੈ ਪਰ ਸੱਚਾਈ ਲੁਕਾ ਰਹੀ ਹੈ, ਜਿਸਦੀ ਸੱਚਾਈ ਉਦੋਂ ਹੀ ਸਾਹਮਣੇ ਆਵੇਗੀ ਜਦੋਂ ਰਿਪੋਰਟ ਜਨਤਕ ਹੋਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ