ਵਿਧਾਨ ਸਭਾ ਵਿਚ ਬੋਲਣ ਦੇ ਮੇਰੇ ਜਾਇਜ਼ ਅਧਿਕਾਰ ਤੋਂ ਵਾਂਝਾ ਰੱਖਿਆ ਗਿਆ ਹੈ ਮੈਨੂੰ - ਖਹਿਰਾ
ਚੰਡੀਗੜ੍ਹ, 9 ਮਾਰਚ - ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ''ਤੇ ਪੋਸਟ ਪਾ ਕੇ ਕਿਹਾਬ ਕਿ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ ਰਾਜਪਾਲ ਦੇ ਭਾਸ਼ਣ ਦੇ ਪ੍ਰਸਤਾਵ ਉੱਪਰ ਬੋਲਣ ਬਾਰੇ 3 ਕਾਂਗਰਸੀ ਵਿਧਾਇਕਾਂ ਦੀ ਸੂਚੀ ਜੋ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਭੇਜੀ ਗਈ ਸੀ ਉਸ ਵਿਚ ਮੇਰਾ ਨਾਂਅ ਵੀ ਸ਼ਾਮਿਲ ਹੈ। ਪਰੰਤੂ ਮੈਨੂੰ ਕਈ ਕਈ ਇਜਲਾਸਾਂ ਦੌਰਾਨ ਵਿਧਾਨ ਸਭਾ ਵਿਚ ਬੋਲਣ ਦੇ ਮੇਰੇ ਜਾਇਜ਼ ਅਧਿਕਾਰ ਤੋਂ ਵਾਂਝਾ ਰੱਖਿਆ ਗਿਆ ਹੈ, ਸ਼ਾਇਦ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਨਿਰਦੇਸ਼ਾਂ 'ਤੇ।ਦੇਖਦੇ ਹਾਂ ਕਿ ਕੀ ਸਪੀਕਰ ਅੱਜ ਪੱਖਪਾਤੀ ਰਾਜਨੀਤੀ ਤੋਂ ਉੱਪਰ ਉੱਠ ਸਕਦੇ ਹਨ?
;
;
;
;
;
;
;
;