ਹਲਕਾ ਮਜੀਠਾ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੀ 'ਪੰਥ ਬਚਾਓ ਪੰਜਾਬ ਬਚਾਓ' ਤਹਿਤ ਹੋ ਰਹੀ ਹੈ ਪੰਥਕ ਕਾਨਫਰੰਸ
ਮਜੀਠਾ, (ਅੰਮ੍ਰਿਤਸਰ), 9 ਮਾਰਚ (ਜਗਤਾਰ ਸਿੰਘ ਸਹਿਮੀ) - ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਚਲਾਏ ਜਾ ਰਹੇ "ਪੰਥ ਬਚਾਓ ਪੰਜਾਬ ਬਚਾਓ" ਉਦੇਸ਼ ਅਧੀਨ ਅੱਜ ਹਲਕਾ ਮਜੀਠਾ ਸਥਿਤ ਗੁਰਦੁਆਰਾ ਭਗਤ ਨਾਮਦੇਵ ਜੀ, ਮਰੜੀ ਕਲਾਂ ਦੇ ਦੀਵਾਨ ਹਾਲ ਵਿਚ ਹਲਕੇ ਦੇ ਸੇਵਾਦਾਰ ਨਾਥਇੰਦਰ ਸਿੰਘ ਦੀ ਅਗਵਾਈ ਹੇਠ ਵਿਖੇ ਇਕ ਵਿਸ਼ੇਸ਼ ਪੰਥਕ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਖਾਸ ਤੌਰ 'ਤੇ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਿਤਾ ਤਰਸੇਮ ਸਿੰਘ ਤੇ ਮਾਤਾ ਬੀਬੀ ਬਲਵਿੰਦਰ ਕੌਰ ਸਮੇਤ ਹੋਰ ਪ੍ਰਮੁੱਖ ਆਗੂ ਸ਼ਿਰਕਤ ਕਰਕੇ ਸੰਗਤਾਂ ਨੂੰ ਸੰਬੋਧਨ ਕਰਨਗੇ।
ਇਸ ਕਾਨਫਰੰਸ ਦਾ ਮੁੱਖ ਉਦੇਸ਼ ਪੰਥ ਅਤੇ ਪੰਜਾਬ ਦੀ ਸੁਰੱਖਿਆ, ਸਿੱਖ ਕੌਮ ਦੇ ਹੱਕਾਂ ਦੀ ਰਾਖੀ ਅਤੇ ਸਮਾਜ ਵਿਚ ਏਕਤਾ ਵਧਾਉਣਾ ਹੈ। ਜ਼ਿਕਰਯੋਗ ਹੈ ਕਿ ਉਕਤ ਮਿਸ਼ਨ ਤਹਿਤ ਪਾਰਟੀ ਵੱਖ ਵੱਖ ਹਲਕਿਆਂ ਵਿਚ ਕਾਨਫਰੰਸਾਂ ਕਰ ਰਹੀ ਹੈ ਤਾਂ ਜੋ ਲੋਕਾਂ ਵਿਚ ਸਿੱਖੀ ਦੇ ਸਿਧਾਂਤਾਂ ਅਤੇ ਪੰਜਾਬੀਅਤ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਜਾ ਸਕੇ।
ਕਾਨਫ਼ਰੰਸ ਵਿਚ ਹਾਜ਼ਰ ਆਗੂਆਂ ਨੇ ਭਾਈ ਅੰਮ੍ਰਿਤਪਾਲ ਸਿੰਘ ਦੀ ਜੇਲ੍ਹ ਵਿਚੋਂ ਬਿਨਾਂ ਕਿਸੇ ਦੇਰੀ ਦੇ ਰਿਹਾਅ ਕਰਨ ਦੀ ਮੰਗ ਕੀਤੀ। ਹੁਣ ਜਲਦੀ ਕਾਨਫਰੰਸ ਨੂੰ ਬਾਪੂ ਤਰਸੇਮ ਸਿੰਘ ਤੇ ਮਾਤਾ ਬਲਵਿੰਦਰ ਕੌਰ ਵੀ ਸੰਬੋਧਨ ਕਰਨਗੇ।
;
;
;
;
;
;
;