JALANDHAR WEATHER

ਇਲਾਜ ਦੌਰਾਨ ਮਹਿਲਾ ਦੀ ਮੌਤ, ਪਰਿਵਾਰ ਨੇ ਲਗਾਏ ਦੋਸ਼

ਪੰਚਕੂਲਾ, 9 ਮਾਰਚ (ਉਮਾ ਕਪਿਲ)- ਪੰਚਕੂਲਾ ਦੇ ਸੈਕਟਰ 21 ਸਥਿਤ ਪ੍ਰਾਈਵੇਟ ਹਸਪਤਾਲ ਅਲਕੈਮਿਸਟ ਵਿਚ ਇਕ ਮਹਿਲਾ ਦੀ ਮੌਤ ਤੋਂ ਬਾਅਦ ਮਾਮਲਾ ਗਰਮਾ ਗਿਆ ਹੈ। ਚੰਡੀਗੜ੍ਹ ਸੈਕਟਰ 19 ਦੀ ਰਹਿਣ ਵਾਲੀ ਸੁਦੇਸ਼ ਕੁਮਾਰੀ ਨੂੰ ਪੇਟ ਵਿਚ ਰਸੌਲੀ ਦੇ ਆਪ੍ਰੇਸ਼ਨ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਆਪ੍ਰੇਸ਼ਨ ਤੋਂ ਬਾਅਦ ਮਹਿਲਾ ਦੀ ਮੌਤ ਹੋ ਗਈ।

ਮਹਿਲਾ ਦੇ ਪਤੀ ਪ੍ਰਕਾਸ਼ ਸਿੰਘ ਨੇ ਹਸਪਤਾਲ ’ਤੇ ਲਾਪਰਵਾਹੀ ਨਾਲ ਇਲਾਜ ਕਰਨ ਦੇ ਦੋਸ਼ ਲਗਾਏ ਹਨ। ਪੰਚਕੂਲਾ ਸੈਕਟਰ 21 ਚੌਕੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਮਹਿਲਾ ਪੰਚਕੂਲਾ ਸੈਕਟਰ 14 ਵਿਚ ਹਰਿਆਣਾ ਬਿਜਲੀ ਵਿਭਾਗ ਦੇ ਮੁੱਖ ਦਫ਼ਤਰ ਵਿਚ ਕਰਮਚਾਰੀ ਸੀ। ਮਹਿਲਾ ਦੇ ਪੇਟ ਵਿਚ ਰਸੌਲੀ ਹੋਣ ਕਾਰਨ ਉਸ ਨੂੰ ਆਪ੍ਰੇਸ਼ਨ ਲਈ ਅਲਕੈਮਿਸਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ।

ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਪੰਚਕੂਲਾ ਦੇ ਸੈਕਟਰ 6 ਹਸਪਤਾਲ ਵਿਚ ਲਿਆਂਦਾ ਗਿਆ ਹੈ। ਪਰਿਵਾਰ ਨੇ ਪੋਸਟਮਾਰਟਮ ਡਾਕਟਰਾਂ ਦੇ ਬੋਰਡ ਦੀ ਮੌਜੂਦਗੀ ਵਿਚ ਅਤੇ ਵੀਡੀਓਗ੍ਰਾਫੀ ਨਾਲ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉੱਧਰ ਹਸਪਤਾਲ ਪ੍ਰਸ਼ਾਸਨ ਨੇ ਲਗਾਏ ਗਏ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਹੈ ਕਿ ਆਪ੍ਰੇਸ਼ਨ ਠੀਕ ਤਰੀਕੇ ਨਾਲ ਕੀਤਾ ਗਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ