ਪਰਮਜੀਤ ਸਿੰਘ ਸਰਨਾ ਦੀ ਅਗਵਾਈ ਹੇਠ ਸਿੱਖ ਵਫ਼ਦ ਗਿਆ ਈਰਾਨ ਦੇ ਦੂਤਾਵਾਸ, ਖਾਮੇਨੇਈ ਦੇ ਦਿਹਾਂਤ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ
ਨਵੀਂ ਦਿੱਲੀ, 9 ਮਾਰਚ - ਸ਼੍ਰੋਮਣੀ ਅਕਾਲੀ ਦਲ (ਦਿੱਲੀ ਇਕਾਈ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਹੇਠ ਇਕ ਵੱਡਾ ਸਿੱਖ ਵਫ਼ਦ ਨਵੀਂ ਦਿੱਲੀ ਵਿਚ ਈਰਾਨ ਦੇ ਦੂਤਾਵਾਸ ਗਿਆ ਅਤੇ ਅਯਾਤੁੱਲਾ ਅਲੀ ਖਾਮੇਨੇਈ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਚਵਵਾ ਕੀਤਾ।ਸਰਨਾ ਨੇ ਈਰਾਨੀ ਲੋਕਾਂ ਅਤੇ ਲੀਡਰਸ਼ਿਪ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹੋਏ ਸਰਨਾ ਨੇ ਕਿਹਾ ਕਿ ਭਾਰਤ ਅਤੇ ਈਰਾਨ ਵਿਚਕਾਰ ਸੰਬੰਧ ਡੂੰਘੀਆਂ ਇਤਿਹਾਸਕ ਨੀਂਹਾਂ 'ਤੇ ਟਿਕੇ ਹੋਏ ਹਨ। ਉਨ੍ਹਾਂ ਕਿਹਾ ਕਿ ਦੋਵਾਂ ਸਭਿਅਤਾਵਾਂ ਵਿਚਕਾਰ ਸੱਭਿਆਚਾਰਕ ਅਤੇ ਆਰਥਿਕ ਸੰਬੰਧ ਇਕ ਹਜ਼ਾਰ ਸਾਲ ਤੋਂ ਵੱਧ ਪੁਰਾਣੇ ਹਨ ਅਤੇ ਇਸ ਨੇ ਪੂਰੇ ਖੇਤਰ ਵਿਚ ਵਪਾਰ, ਵਿਦਵਤਾ ਅਤੇ ਅਧਿਆਤਮਿਕਤਾ ਵਿੱਚ ਆਦਾਨ-ਪ੍ਰਦਾਨ ਨੂੰ ਆਕਾਰ ਦਿੱਤਾ ਹੈ।
;
;
;
;
;
;
;
;