JALANDHAR WEATHER

ਸਾਡਾ ਟੀਚਾ ਵਿਕਸਤ ਰਾਸ਼ਟਰ ਲਈ ਵਿਕਸਤ ਤਾਮਿਲਨਾਡੂ ਬਣਾਉਣਾ ਹੈ - ਪ੍ਰਧਾਨ ਮੰਤਰੀ ਮੋਦੀ

ਤਿਰੂਚਿਰਾਪੱਲੀ (ਤਾਮਿਲਨਾਡੂ), 11 ਮਾਰਚ (ਏਐਨਆਈ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਮਿਲਨਾਡੂ ਦੇ ਤਿਰੂਚਿਰਾਪੱਲੀ ਵਿਚ ਲਗਭਗ 5,650 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਟੀਚਾ "ਇੱਕ ਵਿਕਸਤ ਰਾਸ਼ਟਰ ਲਈ ਇਕ ਵਿਕਸਤ ਤਾਮਿਲਨਾਡੂ ਬਣਾਉਣਾ ਹੈ"। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਪ੍ਰੋਜੈਕਟ ਊਰਜਾ ਪਹੁੰਚ, ਸੰਪਰਕ ਨੂੰ ਵਧਾਉਣਗੇ ਅਤੇ ਤਾਮਿਲਨਾਡੂ ਦੇ ਨੌਜਵਾਨਾਂ ਲਈ ਹਜ਼ਾਰਾਂ ਨੌਕਰੀਆਂ ਪੈਦਾ ਕਰਨਗੇ।

ਉਨ੍ਹਾਂ ਕਿਹਾ ਕਿ ਅੱਜ, ਅਸੀਂ 370 ਕਿਲੋਮੀਟਰ ਤੱਕ ਫੈਲੀਆਂ ਪੇਂਡੂ ਸੜਕਾਂ ਦਾ ਉਦਘਾਟਨ ਕਰ ਰਹੇ ਹਾਂ। ਇਹ ਕੰਮ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਹਰੇਕ ਸੜਕ ਸਿਰਫ਼ ਭੌਤਿਕ ਬੁਨਿਆਦੀ ਢਾਂਚੇ ਦਾ ਇਕ ਟੁਕੜਾ ਨਹੀਂ ਹੈ। ਮਰੀਜ਼ ਬਿਹਤਰ ਸਿਹਤ ਸੰਭਾਲ ਤੱਕ ਪਹੁੰਚ ਕਰ ਸਕਦੇ ਹਨ, ਵਿਦਿਆਰਥੀ ਆਰਾਮ ਨਾਲ ਸਕੂਲਾਂ ਅਤੇ ਕਾਲਜਾਂ ਵਿਚ ਯਾਤਰਾ ਕਰ ਸਕਦੇ ਹਨ, ਅਤੇ ਕਿਸਾਨ ਉਪਜ ਵੇਚਣ ਜਾਂ ਇਨਪੁਟ ਖਰੀਦਣ ਲਈ ਵੱਖ-ਵੱਖ ਥਾਵਾਂ 'ਤੇ ਯਾਤਰਾ ਕਰ ਸਕਦੇ ਹਨ। ਕੁੱਲ ਮਿਲਾ ਕੇ, ਹਰੇਕ ਸੜਕ ਪੇਂਡੂ ਆਰਥਿਕਤਾ ਨੂੰ ਉੱਚਾ ਚੁੱਕਦੀ ਹੈ ਅਤੇ ਰਹਿਣ-ਸਹਿਣ ਦੀ ਸੌਖ ਵਧਾਉਂਦੀ ਹੈ ।
ਪਿਛਲੇ ਹਫ਼ਤੇ ਹੀ, ਮਦੁਰਾਈ ਤੋਂ, ਅਸੀਂ ਅੰਮ੍ਰਿਤ ਭਾਰਤ ਪ੍ਰੋਗਰਾਮ ਦੇ ਤਹਿਤ 8 ਆਧੁਨਿਕ ਅਤੇ ਪੁਨਰਵਿਕਸਿਤ ਸਟੇਸ਼ਨਾਂ ਦਾ ਉਦਘਾਟਨ ਕੀਤਾ। ਅੱਜ, ਕਈ ਰੇਲ ਸੇਵਾਵਾਂ ਨੂੰ ਹਰੀ ਝੰਡੀ ਦਿਖਾਈ ਜਾ ਰਹੀ ਹੈ। ਇਹ ਨਾਗਰਕੋਇਲ, ਰਾਮੇਸ਼ਵਰਮ ਨੂੰ ਹੋਰ ਖੇਤਰਾਂ ਨਾਲ ਜੋੜਦੀਆਂ ਹਨ। ਇਹ ਨਵੀਆਂ ਰੇਲ ਸੇਵਾਵਾਂ ਸੈਰ-ਸਪਾਟਾ ਵਧਾਉਣਗੀਆਂ, ਸਥਾਨਕ ਆਰਥਿਕਤਾ ਨੂੰ ਹੁਲਾਰਾ ਦੇਣਗੀਆਂ ਅਤੇ ਨੌਜਵਾਨਾਂ ਲਈ ਬਹੁਤ ਸਾਰੀਆਂ ਨੌਕਰੀਆਂ ਪੈਦਾ ਕਰਨਗੀਆਂ। ਸਾਡਾ ਟੀਚਾ ਇੱਕ ਵਿਕਸਤ ਰਾਸ਼ਟਰ ਲਈ ਇੱਕ ਵਿਕਸਤ ਤਾਮਿਲਨਾਡੂ ਬਣਾਉਣਾ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ